BREAKING..ਬੱਸੀ(ਸ਼੍ਰੀ ਖੁਰਾਲਗੜ ਸਾਹਿਬ)ਵਿਖੇ 4 ਘਰਾਂ ਚੋਂ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਉੜਾਏ


ਗੜ੍ਹਸ਼ੰਕਰ 20 ਨਵੰਬਰ (ਅਸ਼ਵਨੀ ਸ਼ਰਮਾ) : ਗੜ੍ਹਸ਼ੰਕਰ ਅਧੀਨ ਪੈਦੇ ਇਲਾਕਾ ਬੀਤ ਦੇ ਪਿੰਡ ਬੱਸੀ ਬਸਤੀ (ਸ਼੍ਰੀ ਖੁਰਾਲਗੜ ਸਾਹਿਬ) ਵਿਖੇ ਲੰਘੀ ਰਾਤ ਅਣਪਛਾਤੇ ਚੋਰਾਂ ਨੇ 4 ਘਰਾਂ ਨੂੰ ਨਿਸ਼ਾਨਾ ਬਣਾਉੰਦੇ ਹੋਏ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਤੇ ਹੱਥ ਸਾਫ ਕਰਕੇ ਫਰਾਰ ਹੋ ਗਏ।ਜਦੋਕਿ ਪੀੜਿਤ ਪਰਿਵਾਰਾਂ ਨੂੰ ਇਸ ਵਾਰਦਾਤ ਦਾ ਸਵੇਰੇ ਪਤਾ ਚੱਲਿਆ।ਮਿਲੀ ਜਾਣਕਾਰੀ ਅਨੁਸਾਰ ਗੁਰਮੇਲ ਸਿੰਘ,ਜਗਾ,ਰਾਮ ਸਿੰਘ,ਦਿਲਬਾਗ ਦੇ ਘਰਾ ਚ ਚੌਰਾ ਨੇ ਜਿੰਦਰੇ ਤੋੜਕੇ ਇਸ ਵਾਰਦਾਤ ਨੂੰ ਅਨਜਾਮ ਦਿਤਾ।ਗੁਰਮੇਲ ਸਿੰਘ ਜੋ ਕਿ ਦਿਹਾੜੀ ਕਰਕੇ ਪਰਿਵਾਰ ਦਾ ਪੇਟ ਪਾਲਦਾ ਸੀ ਅਤੇ ਢਿੱਠ ਘੁਟ-ਘੁਟ ਕੇ ਪੈਸੇ ਇਕਠੇ ਕਰ ਰਿਹਾ ਸੀ ਉਸ ਗਰੀਬ ਨਾਲ ਵਾਪਰੀ ਇਸ ਵਾਰਦਾਤ ਨਾਲ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ। ਪੀੜਿਤਾ ਪਰਿਵਾਰਾ ਦੇ ਦਸਣ ਮੁਤਾਬਕ ਉਹਨਾ ਦਾ 8 ਲੱਖ ਦੇ ਕਰੀਬ ਨੁਕਸਾਨ ਹੋਇਆ।ਪਿੰਡ ‘ਚ ਐਨੀ ਵੱਡੀ ਵਾਰਦਾਤ ਤੋ ਬਾਅਦ ਲੋਕਾ ‘ਚ ਸਹਿਮ ਦਾ ਮਾਹੌਲ ਹੈ। ਸਾਬਕਾ ਜਿਲਾ ਪ੍ਰੀਸ਼ਦ ਮੈਬਰ ਰਣਜੀਤ ਸੂਦ, ਸਾਬਕਾ ਸਰਪੰਚ ਵਿਨੋਦ ਕੁਮਾਰ ਨੇ ਪ੍ਰਸ਼ਾਸ਼ਨ ਤੋ ਮੰਗ ਕਰਦਿਆ ਕਿਹਾ ਕਿ ਚੋਰਾਂ ਨੂੰ ਜਲਦੀ ਫੜਕੇ ਗਰੀਬ ਪਰਿਵਾਰਾਂ ਦਾ ਸਮਾਨ ਵਾਪਸ ਦਵਾਇਆ ਜਾਵੇ।ਪੁਲਿਸ ਚੌਕੀ ਬੀਣੇਵਾਲ ਬੀਤ ਇੰਚਾਰਜ ਸਬ ਇਸ਼ਪੈਕਟਰ ਸਤਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਹੁੰਚਕੇ ਤਫਤੀਸ਼ ਸ਼ੁਰੂ ਕਰ ਦਿਤੀ।

Related posts

Leave a Reply