BREAKING : TRIPAT RAJINDER BAJWA First Mla & Minister of Punjab- 6 ਮਹੀਨਿਆਂ ਲਈ ਆਪਣੀ ਤਨਖ਼ਾਹ ਦਾ ਤੀਹ ਫੀਸਦੀ ਹਿੱਸਾ ਮੁੱਖ ਮੰਤਰੀ ਰਾਹਤ ਕੋਸ਼ ਵਿਚ ਦੇਣ ਦਾ ਫੈਸਲਾ


ਸੂਬੇ ਦੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਮੁਲਾਜ਼ਮਾਂ ਨੂੰ ਵੀ ਅਜਿਹਾ ਹੀ ਫੈਸਲਾ ਕਰਨ ਦੀ ਅਪੀਲ
GURDASPUR (BUREAU CHIEF ASHWANI KUMAR ) 13 ਅਪ੍ਰੈਲ: ਸੂਬਾ ਸਰਕਾਰ ਵਲੋਂ ਕਰੋਨਾ ਵਿਸ਼ਾਣੂ ਵਿਰੁੱਧ ਲੜੀ ਜਾ ਰਹੀ ਜੰਗ ਲਈ ਲੋਂੜੀਦੇ ਫੰਡ ਜੁਟਾਉਣ ਲਈ ਪਹਿਲਕਦਮੀ ਕਰਦਿਆਂ, ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਅਗਲ•ੇ ਛੇ ਮਹੀਨਿਆਂ ਲਈ ਆਪਣੀ ਤਨਖ਼ਾਹ ਦਾ ਤੀਹ ਫੀਸਦੀ ਹਿੱਸਾ ਮੁੱਖ ਮੰਤਰੀ ਰਾਹਤ ਕੋਸ਼ ਵਿਚ ਦੇਣ ਦਾ ਫੈਸਲਾ ਕੀਤਾ ਹੈ।

ਸ਼੍ਰੀ ਬਾਜਵਾ ਨੇ ਆਪਣੇ ਇਸ ਫੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੂਰੀ ਦੁਨੀਆਂ ਦੀ ਤਰਾਂ ਪੰਜਾਬ ਵੀ ਇਸ ਵੇਲੇ ਕਰੋਨਾ ਦੀ ਕਰੋਪੀ ਕਾਰਨ ਅਤਿ ਗੰਭੀਰ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਸਿਹਤ, ਪੁਲੀਸ, ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ ਸਮੇਤ ਸੂਬੇ ਦੇ ਕਈ ਹੋਰ ਮਹਿਕਮਿਆਂ ਦੇ ਮੁਲਾਜ਼ਮ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ ਕਰੋਨਾ ਵਿਰੁੱਧ ਮੂਹਰੇ ਹੋ ਕੇ ਜੰਗ ਲੜ ਰਹੇ ਹਨ। ਜੰਗ ਲੜ ਰਹੇ ਇਹਨਾਂ ਯੋਧਿਆਂ ਨੂੰ ਸੁਰੱਖਿਆ ਕਿੱਟਾਂ ਅਤੇ ਮਾਸਕਾਂ ਦੀ ਲੋੜ ਹੈ ਜਦੋਂ ਕਿ ਮਰੀਜ਼ਾਂ ਲਈ ਦਵਾਈਆਂ ਅਤੇ ਵੈਂਟੀਲੇਟਰ ਚਾਹੀਦੇ ਹਨ। ਉਹਨਾਂ ਕਿਹਾ ਕਿ ਰੋਗ ਦੀ ਛੇਤੀ ਪਛਾਣ ਕਰ ਕੇ ਇਸ ਨੂੰ ਠੱਲਣ ਲਈ ਟੈਸਟਿੰਗ ਵਧਾਉਣ ਦੀ ਲੋੜ ਹੈ ਜਿਸ ਲਈ ਟੈਸਟਿੰਗ ਕਿੱਟਾਂ ਖਰੀਦੀਆਂ ਜਾਣੀਆਂ ਹਨ। ਇਹ ਸਾਰਾ ਸਾਜ਼ੋ-ਸਮਾਨ ਖ੍ਰੀਦਣ ਲਈ ਪੈਸੇ ਦੀ ਬੜੀ ਵੱਡੀ ਲੋੜ ਹੈ।
ਪੰਚਾਇਤ ਮੰਤਰੀ ਨੇ ਕਿਹਾ ਕਿ ਇਸ ਜੰਗ ਵਿਚ ਆਪਣਾ ਬਹੁਤ ਹੀ ਨਿਗੂਣਾ ਜਿਹਾ ਹਿੱਸਾ ਪਾਉਣ ਲਈ ਮੈਂ ਅੱਜ ਫੈਸਲਾ ਕੀਤਾ ਹੈ ਕਿ ਅਗਲ•ੇ 6 ਮਹੀਨਿਆਂ ਲਈ ਆਪਣੀ ਤਨਖ਼ਾਹ ਦਾ 30 ਫੀਸਦੀ ਹਿੱਸਾ ਮੁੱਖ ਮੰਤਰੀ ਰਾਹਤ ਕੋਸ਼ ਵਿਚ ਦਿੰਦਾ ਰਹਾਂਗਾ। ਉਹਨਾਂ ਨੇ ਪੰਜਾਬ ਦੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਦਰਜਾ ਚਾਰ ਤੋਂ ਮੁੱੱਖ ਸਕੱਤਰ ਤੱਕ ਸੂਬੇ ਦੇ ਸਾਰੇ ਰੈਗੂਲਰ ਤੇ ਪੂਰੀ ਤਨਖਾਹ ਲੈ ਰਹੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਅਗਲ•ੇ 6 ਮਹੀਨਿਆਂ ਲਈ ਆਪਣੀ ਤਨਖ਼ਾਹ ਦਾ ਘੱਟ ਘੱਟ 30 ਫੀਸਦੀ ਹਿੱਸਾ ਮੁੱਖ ਮੰਤਰੀ ਰਾਹਤ ਕੋਸ਼ ਵਿਚ ਦੇਣ। ਪੰਚਾਇਤ ਮੰਤਰੀ ਨੇ ਸਨਅਤਕਾਰਾਂ ਅਤੇ ਵਪਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਇਸ ਸੰਕਟ ਦੇ ਸਮੇਂ ਵਿਚ ਦਿਲ ਖੋਲ• ਕੇ ਮੁੱਖ ਮੰਤਰੀ ਰਾਹਤ ਕੋਸ਼ ਵਿਚ ਦਾਨ ਦੇਣ। ਇਸ ਰਾਹਤ ਕੋਸ਼ ਵਿਚ ਦਿੱਤਾ ਗਿਆ ਇੱਕ ਇੱਕ ਰੁਪਿਆ ਕਰੋਨਾ ਵਿਰੁੱਧ ਜੰਗ ਲੜ ਰਹੇ ਅਮਲੇ ਲਈ ਸਹਾਈ ਹੋਵੇਗਾ।

ਸ਼੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਕਰੋਨਾ ਵਿਰੁੱਧ ਲੜੀ ਜਾ ਰਹੀ ਜੰਗ ਜਿੱਤਣ ਲਈ ਪੰਜਾਬ ਸਰਕਾਰ ਨੂੰ ਆਪਣੇ ਕਈ ਕੰਮ ਰੋਕ ਕੇ ਸਾਰਾ ਪੈਸਾ ਇਸ ਪਾਸੇ ਲਾਉਣਾ ਪੈ ਰਿਹਾ ਹੈ। ਇਸ ਲਈ ਹੋ ਸਕਦਾ ਹੈ ਕਿ ਅਗਲੇ ਕੁਝ ਸਮੇਂ ਲਈ ਸਾਨੂੰ ਆਪਣੇ ਕਈ ਵਿਕਾਸ ਕਾਰਜ ਰੋਕਣੇ ਪੈਣ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਾਨਸਿਕ ਤੌਰ ਉੱਤੇ ਤਿਆਰ ਰਹਿਣਾ ਚਾਹੀਦਾ ਹੈ ਕਿ ਸੜਕਾਂ, ਪੁਲ, ਗਲੀਆਂ-ਨਾਲੀਆਂ, ਸੀਵਰੇਜ ਅਤੇ ਸਕੂਲਾਂ-ਕਾਲਜਾਂ ਦੀਆਂ ਇਮਾਰਤਾਂ ਬਣਾਉਣ ਦੇ ਕਾਰਜ ਕੁਝ ਸਮੇਂ ਲਈ ਅੱਗੇ ਪਾਉਣੇ ਪੈਣ। ਇਸ ਵੇਲੇ ਸਭ ਤੋਂ ਵੱਧ ਲੋੜ ਪੰਜਾਬ ਦੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੀ ਹੈ ਅਤੇ ਸਰਕਾਰ ਨੇ ਆਪਣੇ ਸਾਰੇ ਸਾਧਨ ਇਸ ਪਾਸੇ ਲਾਏ ਹੋਏ ਹਨ।  
ਸ਼੍ਰੀ ਬਾਜਵਾ ਨੇ ਭਰੋਸਾ ਪ੍ਰਗਟ ਕੀਤਾ ਕਿ ਪੰਜਾਬ ਸਰਕਾਰ ਲੋਕਾਂ ਵਲੋਂ ਦਿੱਤੇ ਜਾ ਰਹੇ ਹਰ ਕਿਸਮ ਦੇ ਸਹਿਯੋਗ ਸਦਕਾ ਇਸ ਸੰਕਟ ਵਿਚੋਂ ਪੰਜਾਬੀਆਂ ਨੂੰ ਸੁੱਖੀ-ਸਾਂਦੀ ਬਾਹਰ ਕੱਢੇ ਲਵੇਗੀ।

Related posts

Leave a Reply