BREAKING..ਨਸਰਾਲਾ ਵਿਖੇ ਕੰਡੇ ਤੇ ਭਾਰ ਕਰਵਾਉਣ ਆਇਆ ਟਰੱਕ ਪਲਟਿਆ,ਡਰਾਇਵਰ ਦੀ ਟਰੱਕ ਥੱਲ੍ਹੇ ਆਉਣ ਨਾਲ ਹੋਈ ਮੌਤ

(ਨਸਰਾਲਾ ਵਿਖੇ ਵਾਪਰੇ ਗਏ ਹਾਦਸੇ ਦੋਰਾਨ ਪਲਟਿਆ ਹੋਇਆ ਟਰੱਕ ਤੇ ਮ੍ਰਿਤਕ ਦੀ ਪੁਰਾਣੀ ਤਸਵੀਰ)

ਨਸਰਾਲਾ 10 ਦਸੰਬਰ (ਚੌਧਰੀ) : ਅੱਜ ਸਵੇਰੇ 8.30 ਵਜੇ ਦੇ ਕਰੀਬ ਨਸਰਾਲਾ ਚ ਜੇ ਪੀ ਐਮ ਕੰਡੇ ਤੇ ਟਰੱਕ ਪਲਟਣ ਨਾਲ ਡਰਾਇਵਰ ਦੀ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਨਸਰਾਲਾ ਚੌਂਕੀ ਦੇ ਇੰਚਾਰਜ ਏ ਐਸ ਆਈ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਟਰੱਕ ਨੰਬਰ ਪੀ ਬੀ 23 ਟੀ 7677 ਨੂੰ ਲਖਵੀਰ ਸਿੰਘ ਪੁੱਤਰ ਨਰਿੰਦਰ ਸਿੰਘ(34) ਪਿੰਡ ਰੁੜਕੀ ਥਾਣਾ ਅਹਿਮਦਗੜ ਜਿਲ਼ਾ ਸੰਗਰੂਰ ਚਲਾ ਰਿਹਾ ਸੀ। ਜੋ ਕਿ ਕੇ ਪੀ ਫੈਕਟਰੀ ਨਸਰਾਲਾ ਵਿਖੇ ਟਰੱਕ ‘ਚ ਕਾਰਬਨ ਸੁਆਹ ਲੱਦਣ ਆਇਆ ਸੀ। ਜੱਦ ਉਸ ਨੇ ਕੰਡੇ ਤੇ ਭਾਰ ਕਰਨ ਲਈ ਕੰਡੇ ਤੇ ਟਰੱਕ ਖੜਾ ਕੀਤਾ ਤਾਂ ਆਪ ਟਰੱਕ ਤੋ ਥੱਲੇ ਉਤਰਣ ਲੱਗਾ ਤਾ ਟਰੱਕ ਪਲਟ ਗਿਆ। ਜਿਸ ਨਾਲ ਟਰੱਕ ਦਾ ਡਰਾਇਵਰ ਟਰੱਕ ਦੇ ਥੱਲੇ ਆ ਗਿਆ। ਜਿਸਨੂੰ ਬੜੀ ਮੁਸ਼ਕਿਲ ਨਾਲ ਰਾਹਗੀਰਾਂ ਦੀ ਮਦਦ ਨਾਲ ਕੱਢ ਕੇ ਐਬੁਲੈੰਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।ਨਸਰਾਲਾ ਪੁਲਿਸ ਦੇ ਇੰਚਾਰਜ ਵਿਕਰਮਜੀਤ ਸਿੰਘ ਨੇੇ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਤਫਤੀਸ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Related posts

Leave a Reply