BREAKING..ਜਿਲਾ ਹੁਸ਼ਿਆਰਪੁਰ ਦੇ ਬਲਾਕ ਹਾਜੀਪੁਰ ਚ ਦੋ ਕੋਰੋਨਾ ਪਾਜੀਟਿਵ ਮਰੀਜਾਂ ਦੀ ਹੋਈ ਮੌਤ

ਦਸੂਹਾ 30 ਅਗਸਤ (ਚੌਧਰੀ) : ਬਲਾਕ ਹਾਜੀਪੁਰ ਦੇ ਸ਼ਹਿਰ ਤਲਵਾੜਾ ਅਤੇ ਪਿੰਡ ਦੇਪਰ ਇੱਕ – ਇੱਕ ਕਰੋਨਾ ਪਾਜੀਟਿਵ ਮਰੀਜ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਸੀ ਐਸ ਸੀ ਹਾਜੀਪੁਰ ਦੇ ਨੋਡਲ ਅਫਸਰ ਕੋਵਿਡ-19 ਡਾ ਹਰਮਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਤਲਵਾੜਾ ਦੇ 82 ਸਾਲਾਂ ਬਜੁਰਗ ਦੀ ਮੌਤ ਹੋਈ ਹੈ।

ਉਨਾਂ ਦੱਸਿਆ ਕਿ ਇਹ ਬਜੁਰਗ ਕੈਪੀਟਲ ਹਸਪਤਾਲ ਵਿੱਚ 15 ਅਗਸਤ ਨੂੰ ਸੈਂਪਲ ਲਏ ਗਏ ਸੀ। ਜਿਸਦੀ16 ਅਗਸਤ ਨੂੰ ਰਿਪੋਰਟ ਕਰੋਨਾ ਪਾਜੀਟਿਵ ਆਈ ਸੀ।ਜਿਸਦੀ ਪਿਛਲੀ ਰਾਤ ਨੂੰ ਮੌਤ ਹੋ ਗਈ ਸੀ। ਅੱਜ ਸਵੇਰੇ ਸਰਕਾਰੀ ਐਂਬੂਲੈਂਸ ਭੇਜ ਕੇ ਇਸ ਬਜੁਰਗ ਦੀ ਦੇਹ ਲਿਆਂਦੀ ਗਈ ਹੈ। ਡਾ ਹਰਮਿੰਦਰ ਸਿੰਘ ਦੀ ਹਾਜਰੀ ਵਿੱਚ ਤਲਵਾੜ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸੀ ਤਰ੍ਹਾਂ ਪਿੰਡ ਦੇਪਰ ਦੀ 65 ਸਾਲਾਂ ਔਰਤ ਦੀ ਕੋਰੋਨਾ ਨਾਲ ਮੌਤ ਹੋਈ ਹੈ ਜਿਸਦੀ ਦੇਹ ਸਰਕਾਰੀ ਐਂਬੂਲੈਂਸ ਅਮ੍ਰਿਤਸਰ ਲੈਣ ਗਈ ਹੋਈ ਹੈ। ਇਸ ਮੌਕੇ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਵੀ ਹਾਜਰ ਸਨ। 

Related posts

Leave a Reply