BREAKING..ਜਿਲਾ ਗੁਰਦਾਸਪੁਰ ਵਿੱਚ ਭਾਰਤੀ ਸਰਹੱਦ ‘ਚ ਦੋ ਜਗਾ ਦਾਖਲ ਹੋਏ ਡਰੋਨ,ਪਹਿਲੇ ਡਰੋਨ ਤੇ 3,ਅਤੇ ਦੂਜੇ ਡਰੋਨ ਤੇ 60 ਰੌਂਦ ਕੀਤੀ ਫਾਇਰਿੰਗ,ਦੋ ਮਿੰਟ ਵਿੱਚ ਮੁੜੇ ਵਾਪਿਸ


ਗੁਰਦਾਸਪੁਰ 24 ਦਸੰਬਰ ( ਅਸ਼ਵਨੀ ) :- ਭਾਰਤ-ਪਾਕਿਸਤਾਨ ਸਰਹੱਦ ਉੱਪਰ ਭਾਰੀ ਧੂੰਦ ਦਾ ਫ਼ਾਇਦਾ ਲੈਂਦੇ ਹੋਏ ਬੀਤੀ ਦੇਰ ਰਾਤ ਭਾਰਤੀ ਸਰਹੱਦ ਵਿੱਚ ਦੋ ਪਾਕਿਸਤਾਨੀ ਡਰੋਨ ਦੇ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਬਾਰੇ ਜਾਣਕਾਰੀ ਹਾਸਲ ਹੋਈ ਹੈ ।ਬੀ ਐਸ ਐਫ ਦੇ ਜਵਾਨਾ ਵੱਲੋਂ ਤਰੂੰਤ ਜਵਾਬੀ ਕਾਰਵਾਈ ਕਰਨ ਕਾਰਨ ਇਹ ਡਰੋਨ ਕੂਝ ਸਮੇਂ ਲਈ ਹੀ ਭਾਰਤੀ ਸਰਹੱਦ ਵਿੱਚ ਠਹਿਰ ਸਕੇ ਤੇ ਇਹਨਾਂ ਦੇ ਅਪਰੇਟਰਾ ਵੱਲੋਂ ਇਹਨਾਂ ਨੂੰ ਕੂਝ ਮਿੰਟਾਂ ਵਿੱਚ ਹੀ ਵਾਪਿਸ ਲੈ ਜਾਣ ਲਈ ਮਜਬੂਰ ਹੋਣਾ ਪਿਆ।ਇਹ ਡਰੋਨ ਰੋਸੇ ਸਰਹੱਦੀ ਪੋਸਟ ਅਤੇ ਚੰਦੂ ਵਡਾਲਾ ਸਰਹੱਦੀ ਪੋਸਟ ਤੋਂ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਵਾਲੇ ਸਨ ।ਬੀ ਐਸ ਐਫ ਦੇ ਜਵਾਨਾ ਵੱਲੋਂ ਇਹਨਾਂ ਨੂੰ ਵਾਪਿਸ ਜਾਣ ਲਈ ਮਜਬੂਰ ਕਰਨ ਲਈ 63 ਰੌਂਦ ਫ਼ਾਇਰ ਕੀਤੇ ਗਏ ।ਸੂਤਰਾਂ ਅਨੁਸਾਰ ਡਰੋਨ ਪਾਕਿਸਤਾਨ ਦੇ ਮਾਉਪੁਰਾ ਅਤੇ ਬਾਲਾਥੋਰ ਤੋਂ ਤੋਂ ਉੱਡੇ ਸਨ ।

ਇਲਾਕੇ ਵਿੱਚ ਪੁਲਿਸ ਅਤੇ ਬੀ ਐਸ ਐਫ ਦੇ ਜਵਾਨਾ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ । ਹਾਸਲ ਹੋਈ ਜਾਣਕਾਰੀ ਦੇ ਅਨੂਸਾਰ ਬੀਤੀ ਦੇਰ ਰਾਤ ਕਰੀਬ 12.35 ਵਜੇ ਬੀ ਉ ਪੀ ਰੋਸੇ ਪੋਸਟ ਉੱਪਰ ਜਵਾਨਾਂ ਨੂੰ ਪਾਕਿਸਤਾਨ ਵੱਲੋਂ ਡਰੋਨ ਆਉਂਦਾਂ ਹੋਇਆਂ ਦਿਖਾਈ ਦਿੱਤਾ ਜਵਾਨਾ ਵੱਲੋਂ ਉਸੇ ਵੇਲੇ ਤਿੰਨ ਰਾਉਦ ਫ਼ਾਇਰ ਕੀਤੇ ਤੇ 12.36 ਤੇ ਡਰੋਨ ਪਾਕਿਸਤਾਨ ਵੱਲ ਵਾਪਿਸ ਚਲਾ ਗਿਆ ।ਜਦੋਂਕਿ ਦੂਜੀ ਵਾਰ 1.07 ਵਜੇ ਚੰਦੂ ਵਡਾਲਾ ਬੀ ਉ ਪੀ ਤੇ ਡਰੋਨ ਨੇ ਭਾਰਤੀ ਸਰਹੱਦ ਉੱਪਰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚੋਕਸ ਬੀ ਐਸ ਐਫ ਦੇ ਜਵਾਨਾ ਵੱਲੋਂ 60 ਰਾਉਦ ਫਾਇਰਿੰਗ ਕੀਤੀ ਇਸ ਕਾਰਨ ਡਰੋਨ ਦੇ ਅਪਰੇਟਰਾ ਵੱਲੋਂ ਦੋ ਮਿੰਟ ਦੇ ਅੰਦਰ ਹੀ ਡਰੋਨ ਵਾਪਿਸ ਲੈ ਜਾਣਾ ਪਿਆਂ ।ਸੂਤਰਾਂ ਅਨੁਸਾਰ ਇਹ ਡਰੋਨ ਪਾਕਿਸਤਾਨ ਦੇ ਮਾਉਪੁਰਾ ਅਤੇ ਬਾਲਾਥੋਰ ਤੋਂ ਤੋਂ ਉੱਡਾਏ ਗਏ ਸਨ ਬੀਤੇ ਕੂਝ ਸਮਾਂ ਪਹਿਲਾ ਪਾਕਿਸਤਾਨ ਨੂੰ ਚੀਨ ਦੇ ਬਨੇ ਹੋਏ ਡਰੋਨ ਮਿਲੇ ਹਨ ਇਹ ਡਰੋਨ ਦਸ ਕਿੱਲੋ ਤੱਕ ਭਾਰ ਇਕ ਜਗਾ ਤੋਂ ਦੁਜੀ ਜਗਾ ਤੇ ਲੇ ਜਾ ਸਕਦੇ ਹਨ । ਇਹਨਾਂ ਡਰੋਨਾ ਵਿੱਚ ਨਾਈਟ ਵੀਜਨ ਕੈਮਰੇ ਲੱਗੇ ਹੋਣ ਕਾਰਨ ਲਾਈਟ ਦੀ ਜ਼ਰੂਰਤ ਵੀ ਨਹੀਂ ਪੈਂਦੀ ।


ਬੀ ਐਸ ਐਫ ਦੇ ਡੀ ਆਈ ਜੀ ਰਾਜੇਸ਼ ਸ਼ਰਮਾ ਨੇ ਡਰੋਨ ਆਉਣ ਸੰਬੰਧੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬੀਤੀ ਰਾਤ ਕਾਫੀ ਧੂੰਦ ਪਈ ਹੋਈ ਸੀ ਜਿਸ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਸਮੇਂ ਤੋਂ ਪਾਕਿਸਤਾਨ ਵੱਲੋਂ ਡਰੋਨ ਬਾਰੇ ਕਾਰਵਾਈ ਤੇਜ਼ ਕਰਨ ਕਾਰਨ ਬੀ ਐਸ ਐਫ ਦੇ ਜਵਾਨ ਕਾਫ਼ੀ ਚੋਕਸ ਹਨ।ਜ਼ਿਕਰ ਯੋਗ ਹੈ ਕਿ ਬੀਤੇ ਐਤਵਾਰ ਪੁਲਿਸ ਵੱਲੋਂ ਸਰਹੱਦੀ ਇਲਾਕੇ ਵਿੱਚ 11 ਹੈਂਡ ਗਰਨੇਡ ਬਰਾਮਦ ਕੀਤੇ ਗਏ ਸਨ ਅਤੇ ਬੀਤੇ ਮੰਗਲ਼ਵਾਰ ਪੁਲਿਸ ਵੱਲੋਂ ਇਕ ਏ ਕੇ 47 ,ਇਕ ਮੈਗਜ਼ੀਨ ਅਤੇ 30 ਰੋਂਦ ਬਰਾਮਦ ਕਰਨ ਦਾ ਦਾਅਵਾ ਕਰਦੇ ਹੋਏ ਕਿਹਾ ਗਿਆ ਸੀ ਕਿ ਇਹ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੇ ਗਏ ਹਨ । ਹਥਿਆਰਾਂ ਦੀ ਇਸ ਖੇਪ ਨੂੰ ਨਾਈਲੋਨ ਦੀ ਰੱਸੀ ਦੇ ਨਾਲ ਬੰਬ ਕੇ ਪਾਲੀਥੀਨ ਵਿੱਚ ਲਪੇਟ ਕੇ ਲੱਕੜੀ ਦੇ ਬਾਕਸ ਵਿੱਚ ਰਖਿਆ ਹੋਇਆਂ ਸੀ ।

Related posts

Leave a Reply