BREAKING..ਢਾਬੇ ‘ਚ ਰੰਗ ਰਲੀਆਂ ਮਨਾਉਂਦੇ ਦੋ ਆਦਮੀ,ਇਕ ਔਰਤ ਅਤੇ ਢਾਬਾ ਮਾਲਕ ਨੂੰ ਪੁਲਿਸ ਨੇ ਦਬੋਚਿਆ

ਗੁਰਦਾਸਪੁਰ 27 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾਨਗਰ ਦੀ ਪੁਲਿਸ ਵੱਲੋਂ ਬੱਸ ਸਟੈਂਡ ਦੀਨਗਰ ਨੇੜੇ ਸਥਿਤ ਇਕ ਢਾਬੇ ਤੋਂ ਰੰਗ ਰਲੀਆਂ ਮਨਾਉਣਦੇ ਦੋ ਆਦਮੀ,ਇਕ ਅੋਰਤ ਅਤੇ ਢਾਬੇ ਦੇ ਮਾਲਕ ਨੂੰ ਕਾਬੂ ਕਰਨ ਬਾਰੇ ਜਾਣਕਾਰੀ ਹਾਸਲ ਹੋਈ ਹੈ।ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।ਬੱਸ ਸਟੈਂਡ ਦੀਨਾਨਗਰ ਸਥਿਤ ਇਕ ਢਾਬਾ ਜੋਕਿ ਇਕ ਸ਼ਿਵ ਸੈਨਾ ਆਗੂ ਦਾ ਦੱਸਿਆ ਜਾ ਰਿਹਾ ਹੈ ਇਸ ਢਾਬੇ ਉੱਪਰ ਕਥਿਤ ਤੋਰ ਤੇ ਗ਼ੈਰ ਕਾਨੂੰਨੀ ਕੰਮ ਹੋਣ ਬਾਰੇ ਚਰਚਾ ਹੈ ਪੁਲਿਸ ਵੱਲੋਂ ਢਾਬੇ ਵਿੱਚ ਛਾਪਾ ਮਾਰ ਕੇ ਕੂਝ ਜੋੜੇ ਅਤੇ ਢਾਬੇ ਦੇ ਮਾਲਕ ਨੂੰ ਕਾਬੂ ਕੀਤਾ ਗਿਆ।ਪੁਲਿਸ ਸਟੇਸ਼ਨ ਦੀਨਾਨਗਰ ਦੇ ਮੁਖੀ ਕੁਲਵਿੰਦਰ ਸਿੰਘ ਨੇ ਦਸਿਆਂ ਕਿ ਉਪ ਕਪਤਾਨ ਪੁਲਿਸ ਦੀਨਾਨਗਰ ਮਹੇਸ਼ ਸੈਣੀ ਨੂੰ ਮਿਲੀ ਖੂਫੀਆ ਜਾਣਕਾਰੀ ਦੇ ਅਧਾਰ ਤੇ ਕਿ ਇਸ ਢਾਬੇ ਤੇ ਕਥਿਤ ਤੋਰ ਤੇ ਢਾਬੇ ਦਾ ਮਾਲਕ ਕੁੱਝ ਲੜਕੀਆਂ ਦੀ ਸਹਾਇਤਾ ਦੇ ਨਾਲ ਜਿਸਮ ਫਰੋਸ਼ੀ ਦਾ ਧੰਦਾ ਚਲਾਉਂਦਾ ਹੈ।ਜਿਸ ਕਾਰਨ ਪੁਲਿਸ ਵੱਲੋਂ ਢਾਬੇ ਤੇ ਛਾਪਾਮਾਰੀ ਕਰਕੇ ਦੋ ਆਦਮੀਆਂ ਅਤੇ ਇਕ ਔਰਤ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ । 

Related posts

Leave a Reply