BREAKING..ਜ਼ਮੀਨੀ ਝਗੜੇ ਦੇ ਚੱਲਦੇ ਹੋਏ ਦੋ ਵਿਅਕਤੀਆਂ ਦਾ ਗੋਲ਼ੀਆਂ ਮਾਰ ਕੇ ਕਤਲ਼



ਗੁਰਦਾਸਪੁਰ 17 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾਂ ਬਟਾਲਾ ਅਧੀਨ ਪੈਂਦੇ ਪਿੰਡ ਕਲੇਰ ਖ਼ੁਰਦ ਵਿੱਚ ਜ਼ਮੀਨੀ ਝਗੜੇ ਦੇ ਚੱਲਦੇ ਹੋਏ ਬੀਤੇ ਦਿਨ ਦੋ ਵਿਅਕਤੀਆਂ ਦਾ ਗੋਲ਼ੀਆਂ ਮਾਰ ਕੇ ਕੱਤਲ਼ ਕਰ ਦਿੱਤਾ ਗਿਆ ਅਤੇ ਤਿੰਨ ਨੂੰ ਗੰਭੀਰ ਜਖਮੀ ਕਰ ਦਿੱਤਾ ਗਿਆ । ਦੋਵੇਂ ਮਿ੍ਰਤਕ ਭਰਾ ਉਸ ਸਮੇਂ ਕਨਕ ਦੀ ਬਿਜਾਈ ਕਰ ਰਹੇ ਸਨ ਜਦੋਂ ਵਿਰਸਾ ਸਿੰਘ ਨੇ ਆਪਣੇ ਪਰਿਵਾਰ ਦੇ ਨਾਲ ਮੋਕਾਂ ਤੇ ਪੁੱਜ ਕੇ ਦੋਨਾਲੀ ਬੰਦੂਕ ਦੇ ਨਾਲ ਗੋਲ਼ੀਆਂ ਚਲਾ ਦਿਤਿਆ ।
                 
ਜਾਣਕਾਰੀ ਅਨੂੰਸਾਰ ਮਿ੍ਰਤਕ ਅਮਰੀਕ ਸਿੰਘ ਅਤੇ ਹਰਭਜਨ ਸਿੰਘ ਦੇ ਪਰਵਾਰਿਕ ਮੈਂਬਰਾਂ ਨੇ ਦੋਵਾਂ ਦੀਆ ਲਾਸ਼ਾਂ ਅੰਮ੍ਰਿਤਸਰ-ਪਠਾਨਕੋਟ ਹਾਈਵੇਜ ਤੇ ਰੱਖ ਕੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਕਾਤਲਾਂ ਨੂੰ ਗਿ੍ਰਫਤਾਰ ਕੀਤਾ ਜਾਵੇ । ਪ੍ਰਦਰਸ਼ਨ ਕਾਰੀਆ ਨੇ ਐਸ਼ ਐਸ਼ ਪੀ ਬਟਾਲਾ ਤੋਂ ਕਾਤਲਾਂ ਦੀ ਗਿ੍ਰਫਤਾਰੀ ਦੀ ਮੰਗ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਗਾਇਆ ਕਿ ਪੁਲਿਸ ਰਾਜਸੀ ਦਬਾਅ ਦੇ ਕਾਰਨ ਕਾਤਲਾਂ ਵਿਰੁੱਧ ਕਾਰਵਾਈ ਨਹੀਂ ਕਰ ਰਹੀ ਅਤੇ ਕਿਹਾ ਕਿ ਕਾਤਲਾ ਦੀ ਜਦੋਂ ਤੱਕ ਗਿ੍ਰਫਤਾਰੀ ਨਹੀਂ ਹੁੰਦੀ ਉਸ ਸਮੇਂ ਤੱਕ ਧਰਨਾ ਜਾਰੀ ਰਖਿਆ ਜਾਵੇਗਾ ।
                           
ਪੁਲਿਸ ਸਟੇਸ਼ਨ ਸੇਖਵਾਂ ਦੇ ਮੁਖੀ ਲਖਵਿੰਦਰ ਸਿੰਘ ਨੇ ਕਿਹਾ ਕਿ ਜ਼ਮੀਨ ਦੇ ਝਗੜੇ ਦੇ ਕਾਰਨ ਕਿਸਾਨ ਹਰਭਜਨ ਸਿੰਘ ਅਤੇ ਅਮਰੀਕ ਸਿੰਘ ਦਾ ਗੋਲ਼ੀਆਂ ਮਾਰ ਕੇ ਸਾਬਕਾ ਫੋਜੀ ਵਿਰਸਾ ਸਿੰਘ,ਰੋਬਿਨਪ੍ਰੀਤ ਸਿੰਘ,ਹਰਪ੍ਰੀਤ ਕੋਰ ਪੁੱਤਰੀ ਵਿਰਸਾ ਸਿੰਘ ਅਤੇ ਪਰਮਜੀਤ ਕੋਰ ਪਤਨੀ ਵਿਰਸਾ ਸਿੰਘ ਵਾਸੀ ਕਲੇਰ ਖ਼ੁਰਦ ਤੋਂ ਇਲਾਵਾ ਜੋਗਿੰਦਰ ਸਿੰਘ ਨੇ ਕੱਤਲ਼ ਕਰ ਦਿੱਤਾ ਗਿਆ ਇਸ ਬਾਰੇ ਵਿਕਰਮ ਸਿੰਘ ਵਾਸੀ ਕਲੇਰ ਖ਼ੁਰਦ ਦੇ ਬਿਆਨਾਂ ਦੇ ਉੱਪਰ ਉਕਤ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਕ ਵਿਅਕਤੀ ਜੋਗਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਬਾਕੀਆਂ ਨੂੰ ਹਿਰਾਸਤ ਵਿੱਚ ਲੈਣ ਲਈ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply