BREAKING.. ਦੋ ਟਰੱਕਾਂ ਦੀ ਜਬਰਦਸਤ ਟੱਕਰ ਚ ਦੋ ਗੰਭੀਰ ਜਖਮੀ

ਜਲੰਧਰ 24 ਨਵੰਬਰ : ਜਲੰਧਰ ਦਸੂਹਾ ਨੈਸ਼ਨਲ ਹਾਈਵੇ ਪਰ ਹੇਮਕੁੰਟ ਪਬਲਿਕ ਸਕੂਲ ਦੇ ਸਾਹਮਣੇ ਟਰੱਕ ਦੇ ਪਿੱਛੇ ਟੱਰਕ ਦੀ ਜੋਰਦਾਰ ਟੱਕਰ ਚ ਦੋ ਲੋਕਾਂ ਦੀ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰਾਹਗੀਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੇਮਕੁੰਟ ਪਬਲਿਕ ਸਕੂਲ ਦੇ ਸਾਹਮਣੇ ਸਵੇਰੇ 8. 25 ਦੇ ਕਰੀਬ ਦਸੂਹਾ ਤੋਂ ਜਲੰਧਰ ਵੱਲ ਇੱਕ ਟਰੱਕ ਜਾ ਰਿਹਾ ਸੀ ਅਤੇ ਉਸ ਦੇ ਪਿਛੇ ਇਕ ਹੋਰ ਟੱਕਰ ਵੱਡੀ ਤੇਜੀ ਨਾਲ ਆ ਰਿਹਾ ਸੀ।

ਰਾਹਗੀਰਾਂ ਨੇ ਦਸਿਆ ਕਿ ਅੱਗੇ ਜਾ ਰਹੇ ਟਰੱਕ ਨੇ ਕਿਸੇ ਚੀਜ ਦੇ ਸਾਹਮਣੇ ਆਉਣ ਤੇ ਇਕਦਮ ਬ੍ਰੇਕ ਲਗਾਈ। ਜਿਸਦੇ ਚਲਦਿਆਂ ਪਿਛਲੇ ਟਰੱਕ ਡਰਾਈਵਰ ਤੋਂ ਬ੍ਰੇਕ ਨ ਲੱਗ ਸਕੀ। ਜਿਸਦੇ ਨਾਲ ਉਹ ਅੱਗੇ ਜਾ ਰਹੇ ਟਰੱਕ ਨਾਲ ਟਕਰਾਅ ਗਿਆ। ਪਿਛਲੇ ਟਰੱਕ ਵਿਚ ਡਰਾਈਵਰ ਸਮੇਤ ਇੱਕ ਹੋਰ ਵਿਅਕਤੀ ਮੌਜੂਦ ਸੀ।

ਟੱਕਰ ਇੰਨੀ ਜਬਰਦਸਤ ਸੀ ਕਿ ਪਿਛਲਾ ਟਰੱਕ ਡਰਾਈਵਰ ਟੱਰਕ ਵਿੱਚ ਬੁਰੀ ਤਰ੍ਹਾਂ ਫਸ ਗਿਆ ਅਤੇ ਦੂਸਰਾ ਸਾਥੀ ਗੰਭੀਰ ਜਖਮੀ ਹੋ ਗਏ ਹਨ। ਟੱਰਕ ਵਿਚ ਫਸੇ ਟਰੱਕ ਡਰਾਈਵਰ ਨੂੰ ਟਰੈਕਟਰ ਨਾਲ ਸੰਗਲ ਪਾ ਕੇ ਟਰੱਕ ਦੇ ਅਗਲੇ ਹਿੱਸੇ ਨੂੰ ਖਿੱਚਿਆ ਗਿਆ ਅਤੇ ਉਸ ਬੜੀ ਮੁਸ਼ਕਤ ਬਾਦ ਬਾਹਰ ਕੱਢਿਆ ਗਿਆ ਅਤੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਮੌਕੇ ਤੇ ਹਾਈਵੇ ਪੈਟ੍ਰੋਲਿੰਗ ਪਾਰਟੀ ਮੌਕੇ ਤੇ ਪਹੁੰਚ ਚੁੱਕੀ ਸੀ। 

Related posts

Leave a Reply