BREAKING..ਕਾਰ ਅਤੇ ਮੋਟਰਸਾਈਕਲ ਦੀ ਜਬਰਦਸਤ ਟੱਕਰ ‘ਚ ਦੋ ਨੌਜਵਾਨਾਂ ਦੀ ਮੌਤ


ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)ਗੜ੍ਹਸ਼ੰਕਰ- ਸ੍ਰੀ ਅਨੰਦਪੁਰ ਸਾਹਿਬ ਰੋਡ ‘ਤੇ ਸ਼ਾਮ ਸਮੇਂ ਮੋਟਰਸਾਈਕਲ ਤੇ ਕਾਰ ਦਰਮਿਆਨ ਵਾਪਰੇ ਸੜਕ ਹਾਦਸੇ ‘ਚ 2 ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਇਕੱਤਰ ਜਾਣਕਾਰੀ ਅਨੁਸਾਰ ਜਾਣਕਾਰੀ ਅਨੁਸਾਰ ਸ਼ਾਮ ਕਰੀਬ 5:30 ਕੁ ਵਜੇ 2 ਨੌਜਵਾਨ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ. 24 ਸੀ.-2310 ‘ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਸਾਈਡ ਤੋਂ ਗੜ੍ਹਸ਼ੰਕਰ ਵੱਲ ਨੂੰ ਆ ਰਹੇ ਸਨ | ਇਸੇ ਦੌਰਾਨ ਹੀ ਮੋਟਰਸਾਈਕਲ ਦੇ ਅੱਗੇ ਵਰਨਾ ਕਾਰ ਨੰਬਰ ਐੱਚ.ਆਰ. 06 ਏ.ਬੀ.-0347 ਜਾ ਰਹੀ ਸੀ |

(ਹਸਪਤਾਲ ਵਿਚ ਵਿਰਲਾਪ ਕਰਦੇ ਪਰਿਵਾਰ ਦੇ ਮੈਂਬਰ)

ਬਿਜਲੀ ਘਰ ਤੋਂ ਪਹਿਲਾ ਪਿੰਡ ਮਹਿਤਾਬਪੁਰ ਨਜ਼ਦੀਕ ਹੀ ਮੋਟਰਸਾਈਕਲ ਅਚਾਨਕ ਕਾਰ ਦੇ ਪਿਛਲੇ ਪਾਸੇ ਟੱਕਰਾ ਗਿਆ | ਟੱਕਰ ਐਨੀ ਜ਼ਬਰਦਸਤ ਸੀ ਕਿ ਸਿਰ ਵਿਚ ਸੱਟ ਲੱਗਣ ਨਾਲ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਦੂਜੇ ਦੀ 108 ਐਾਬੂਲੈਂਸ ਵਿਚ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਲਿਜਾਂਦੇ ਸਮੇਂ ਮੌਤ ਹੋ ਗਈ | ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਡਿਊਟੀ ‘ਤੇ ਤਾਇਨਾਤ ਡਾ. ਨਿਤਿਨ ਨੇ ਦੱਸਿਆ ਕਿ ਦੋਵੇਂ ਨੌਜਵਾਨ ਮਿ੍ਤਕ ਹਾਲਤ ਵਿਚ ਹਸਪਤਾਲ ਆਏ ਹਨ | ਮਿ੍ਤਕ ਨੌਜਵਾਨਾਂ ਦੀ ਪਹਿਚਾਣ ਵਿਨੋਦ ਕੁਮਾਰ ਉਰਫ਼ ਸ਼ੰਕੂ (25) ਪੁੱਤਰ ਹਰਮੇਸ਼ ਲਾਲ ਤੇ ਸ਼ਿਵ ਕੁਮਾਰ ਉਰਫ਼ ਜੱਸਾ (27) ਪੁੱਤਰ ਪਰਮਜੀਤ ਵਾਸੀਆਨ ਵਾਰਡ ਨੰਬਰ 6, ਭੱਟਾ ਮੁਹੱਲਾ ਗੜ੍ਹਸ਼ੰਕਰ ਵਲੋਂ ਹੋਈ ਹੈ | ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐੱਸ.ਐੱਚ.ਓ. ਇਕਬਾਲ ਸਿੰਘ ਵਲੋਂ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ |

Related posts

Leave a Reply