BREAKING : ਪਿਸਤੌਲ ਦੀ ਨੋਕ ਤੇ ਲੁਟੇਰਿਆਂ ਨੇ ਸੁਨਿਆਰੇ ਦੀ ਦੁਕਾਨ ਲੁੱਟੀ ਤੇ ਗੋਲੀਆਂ ਚਲਾਈਆਂ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਪਿਸਤੌਲ ਦੀ ਨੋਕ ਤੇ 3-4 ਹਥਿਆਰਬੰਦ ਨੌਜਵਾਨਾਂ ਨੇ ਹੁਣ ਤੋਂ ਕੁਝ ਦੇਰ ਪਹਿਲਾਂ ਬੱਸ ਸਟੈਂਡ ਲਾਗੇ ਪ੍ਰਤਾਪ ਚੌਕ ਚ ਸਥਿੱਤ ਜੁਗਲ ਗੋਲਡ ਦੀ ਦੁਕਾਨ ਤੇ ਲੁੱਟਮਾਰ ਕੀਤੀ ਹੈ।

ਇਸ ਦੌਰਾਨ ਦੁਕਾਨ ਤੇ ਕੰਮ ਕਰਦੇ ਇੱਕ ਨੌਜਵਾਨ ਤੇ ਕੋਈ ਚੀਜ ਮਾਰ ਕੇ ਉਸਨੂੰ ਜਖਮੀਂ ਵੀ ਕਰ ਦਿੱਤਾ ਹੈ। ਇਸ ਦੌਰਾਨ ਲੁਟੇਰੇ ਸੋਨਾ ਤੇ ਗੱਲਾ ਵੀ ਲੁੱਟ ਕੇ ਲੈ ਗਏ ਹਨ।
ਇਸ ਤੌਂ ਬਾਅਦ ਲੁਟੇਰੇ ਹਵਾ ਚ ਫਾਇਰ ਕਰਦੇ ਹੋਏ ਫਰਾਰ ਹੋ ਗਏ ਹਨ।

ਇਸਦੇ ਚੱਲਦੇ ਸ਼ਹਿਰ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਮਿਲਦੇ ਹੀ ਡੀਐਸਪੀ ਅੱਤਰੀ ਤੁਰੰਤ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਅਤੇ ਉੁਂੱਨਾ ਤੋਂ ਕੁਝ ਸਮੇਂ ਬਾਦ ਹੀ ਐਸਐਸਸਪੀ ਗੌਰਵ ਗਰਗ ਅਤੇ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ ਪੰਜਾਬ ਵੀ ਮੌਕੇ ਤੇ ਪਹੁੰਚੇ।

ਇਸ ਦੌਰਾਨ ਜੁਗਲ ਕਿਸ਼ੋਰ ਜੈਨ ਏੰਡ ਸੰਨਜ ਨੂੰ ਉਂੱਨਾ ਹੌਂਸਲਾ ਦਿੱਤਾ ਹੈ ਕਿ ਲੁਟੇਰਿਆਂ ਨੂੰ ਜਲਦ ਫੜ ਲਿਆ ਜਾਵੇਗਾ ਤੇ ਸਖਤ ਕਾਰਵਾਈ ਕੀਤੀ ਜਾਵੇਗੀ।

Related posts

Leave a Reply