BREAKING : ਸਬ-ਇੰਸਪੈਕਟਰ ਗਗਨਦੀਪ ਸਿੰਘ ਸੇਖੋ ਨੇ ਬਤੌਰ ਐਸ.ਐਚ.ਓ ਥਾਣਾ ਗੜ੍ਹਦੀਵਾਲਾ ਦਾ ਚਾਰਜ ਸੰਭਾਲਿਆ



ਗੜ੍ਹਦੀਵਾਲਾ 14 ਅਪ੍ਰੈਲ (YOGESH GUPTASPL. CORRESPONDENT ) ਜਿਲ੍ਹਾ ਪੁਲਿਸ ਕਪਤਾਨ ਸ੍ਰੀ ਗੌਰਵ ਗਰਗ ਵਲੋਂ ਬੀਤੇ ਦਿਨ ਕੀਤੇ ਗਏ ਥਾਣਾ ਮੁਖੀਆਂ ਦੇ ਤਬਾਦਲਿਆਂ ਦੌਰਾਨ ਸਬ-ਇੰਸ: ਗਗਨਦੀਪ ਸਿੰਘ ਸੋਖੋ ਨੂੰ ਪੁਲਿਸ ਸਟੇਸ਼ਨ ਗੜ੍ਹਦੀਵਾਲਾ ਦਾ ਐਸ.ਐਚ.ਓ ਤਾਇਨਾਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਥਾਣਾ  ਗੜ੍ਹਦੀਵਾਲਾ ਦਾ ਚਾਰਜ ਸੰਭਾਲਣ ਉਪਰੰਤ ਪ੍ਰੈਸ ਮਿਲਣੀ ਦੌਰਾਨ ਥਾਣਾ ਮੁੱਖੀ ਗਗਨਦੀਪ ਸਿੰਘ ਸੇਖੋ ਨੇ ਕਿਹਾ ਕਿ ਥਾਣਾ ਗੜ੍ਹਦੀਵਾਲਾ ਇਲਾਕੇ ਅੰਦਰ ਨਸ਼ੇ ਦੇ ਤਸਕਰਾਂ ਨੂੰ ਕਿਸੇ ਵੀ ਕੀਮਤ ਵਿੱਚ ਬਖਸਿਆ ਨਹੀ ਜਾਵੇਗਾ। ਉਨ੍ਹਾਂ ਆਖਿਆ ਕਿ ਇਲਾਕੇ ਅੰਦਰੋ ਗੈਰ ਕਾਨੂੰਨੀ ਕੰਮਾਂ ਦਾ ਮੁੰਕਮਲ ਤੌਰ ਤੇ ਸਫਾਇਆ ਕਰਨ ਲਈ ਆਮ ਪਬਲਿਕ ਦੇ ਸਹਿਯੋਗ ਦੀ ਅਹਿਮ ਲੋੜ ਹੈ। ਉਨ੍ਹਾਂ ਆਖਿਆ ਕਿਸੇ ਵੀ ਵਿਅਕਤੀ ਨੂੰ ਕਿਸੇ ਕੀਮਤ ਤੇ ਵੀ ਕਾਨੂੰਨ ਵਿਵਸਥਾ ਭੰਗ ਨਹੀ ਕਰਨ ਦਿੱਤੀ ਜਾਵੇਗੀ। ਉਨ੍ਹਾ ਆਮ ਜਨਤਾਂ ਨੂੰ ਅਪੀਲ ਕੋਰੋਨਾ ਵਾਇਰਸ ਮਹਾਂਮਰੀ ਤੋ ਬਚਾਉਣ ਲਈ ਸਰਕਾਰੀ ਵਲੋਂ ਲਗਾਏ ਕਰਫਿਊ ਦੀ ਇੰਨ-ਬਿਨ ਪਾਲਣਾ ਕੀਤੀ ਜਾਏ,ਤੇ ਆਪਣੇ ਘਰਾਂ ਵਿੱਚ ਰਹਿਕੇ ਜਿੱਥੇ ਆਪਣੇ -ਆਪ ਦਾ ਬਚਾ ਕੀਤਾ ਜਾਵੇ,ਉੱਥੇ ਆਪਣੇ ਪਰਿਵਾਰਾਂ ਨੂੰ ਵੀ ਬਚਾਇਆ ਜਾਵੇ। ਉਨ੍ਹਾਂ ਆਖਿਆ ਕਰਫਿਊ ਦੌਰਾਨ ਜੇਕਰ ਕੋਈ ਵਿਅਕਤੀ ਉਲੰਘਣਾ ਕਰਦਾ ਪਾਇਆ ਗਿਆ ,ਉਸਦੇ ਖਿਲਾਫ਼ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਅਖੀਰ ਵਿੱਚ ਉਨ੍ਹਾਂ ਨੇ ਪੱਤਰਕਾਰਾਂ ਅਤੇ ਆਮ ਲੋਕਾਂ ਤੋ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਥਾਣੇ ਅਧੀਨ ਆਉਂਦੇ ਖੇਤਰ ਵਿੱਚ ਹਰ ਤਰਾਂ੍ਹ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਉਚੇਚੇ ਯਤਨ ਕਰਨਗੇ। ਉਨਾਂ੍ਹ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਬਿਨ੍ਹਾਂ ਭੇਦਭਾਵ ਇਨਸਾਫ ਦੁਆਉਣ ਦਾ ਯਤਨ ਕਰਨਗੇ

Related posts

Leave a Reply