UPDATED..ਅੱਡਾ ਕਠਾਰ ਵਿਖੇ 3 ਲੁਟੇਰਿਆਂ ਨੇ ਪੈਟਰੋਲ ਪੰਪ ਤੇ ਕੀਤੇ ਹਵਾਈ ਫਾਇਰ,ਕਰਿੰਦਿਆਂ ਕੋਲੋਂ ਨਕਦੀ ਤੇ ਮੋਬਾਈਲ ਲੁੱਟ ਕੇ ਫਰਾਰ


ਕਠਾਰ/ਹੁਸ਼ਿਆਰਪੁਰ : ਅੱਡਾ ਕਠਾਰ ਦੇ ਗੁਰਮੀਤ ਪੈਟਰੋਲ ਪੰਪ ਤੇ ਕਰੀਬ ਸਵਾ ਅੱਠ ਵਜੇ ਦੇ ਕਰੀਬ ਕਾਰ ਸਵਾਰ ਲੁਟੇਰਿਆਂ ਵਲੋਂ ਪੰਪ ਕਰਿੰਦਿਆਂ ਕੋਲੋਂ ਹਥਿਆਰਾਂ ਦੀ ਨੋਕ ਤੇ ਨਕਦੀ  ਤੇ ਮੋਬਾਇਲ ਲੈ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੰਪ ਤੇ ਕੰਮ ਕਰਨ ਵਾਲੇ ਦੋਵੇਂ ਕਰਿੰਦਿਆਂ ਕਿਸ਼ਨ ਕੁਮਾਰ ਪੁੱਤਰ ਮੱਦੁ ਅਤੇ ਬਲਵਿੰਦਰ ਕੁਮਾਰ ਪੁੱਤਰ ਮਦਨ ਲਾਲ ਵਾਸੀ ਕੂਪੁਰ ਥਾਣਾ ਆਦਮਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਪੰਪ ਤੇ ਕਰੀਬ ਸਵਾ ਅੱਠ ਵਜੇ ਇਕ ਕਾਰ ਰੁਕੀ।
ਜਿਸ ਵਿਚੋਂ 3 ਨੌਜਵਾਨ ਉੱਤਰ ਕਿ ਉਹਨਾਂ ਕੋਲ ਆਏ ਤੇ ਅਤੇ ਪੈਸਿਆਂ ਦੀ ਮੰਗ ਕੀਤੀ। ਜਿਨ੍ਹਾਂ ਵਿਚੋਂ ਇਕ ਨੇ ਹਵਾਈ ਫਾਇਰ ਕਰਨੇ ਸ਼ੂਰੂ ਕਰ ਦਿੱਤੇ ਅਤੇ ਉਹਨਾਂ ਦੋਵਾਂ ਕੋਲੋਂ ਕਰੀਬ ਪੰਜ ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਮੋਬਾਇਲ ਲੈ ਕੇ ਜਲੰਧਰ ਵੱਲ ਫਰਾਰ ਹੋ ਗਏ।
ਕਾਰ ਵਿਚ ਕੁੱਲ ਤਿੰਨ ਲੁਟੇਰੇ ਸਵਾਰ ਸਨ। ਉਹਨਾਂ ਵਾਰੇ ਕੋਈ ਜਾਣਕਾਰੀ ਨਹੀਂ ਮਿਲੀ । ਘਟਨਾ ਦੀ ਖ਼ਬਰ ਮਿਲਦੀਆਂ ਹੀ ਥਾਣਾ ਆਦਮਪੁਰ ਦੇ ਐੱਸ ਐਚ ਓ ਹਰਜਿੰਦਰ ਸਿੰਘ ਅਤੇ ਏ ਐੱਸ ਆਈ ਸੁਰਿੰਦਰ ਸਿੰਘ ਮੌਕੇ ਤੇ ਪਹੁੰਚ ਕੇ ਲੁੱਟ ਦਾ ਸ਼ਿਕਾਰ ਹੋਏ ਦੋਵੇ ਵਿਅਕਤੀਆਂ ਦੇ ਬਿਆਨ ਕਲਮਬੱਧ ਕਰਕੇ ਕਾਰਵਾਈ ਸ਼ੂਰੁ ਕਰ ਦਿੱਤੀ ਹੈ।

Edited by :Chaudhary

Related posts

Leave a Reply