BREKING… ਗੜ੍ਹਦੀਵਾਲਾ ‘ਚ ਗੈਸ ਸਲੰਡਰ ਨੂੰ ਅੱਗ ਪੈਣ ਨਾਲ ਰੇਹੜੀ ਸਣੇ ਸਾਰਾ ਸਮਾਨ ਸੜ ਕੇ ਹੋਇਆ ਸੁਆਹ, ਜਾਨੀ ਨੁਕਸਾਨ ਹੋਣੋਂ ਬਚਿਆ

ਗੜ੍ਹਦੀਵਾਲਾ 22 ਮਾਰਚ (ਚੌਧਰੀ) : ਦਸੂਹਾ ਗੜ੍ਹਦੀਵਾਲਾ ਮੇਨ ਰੋੜ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਨਜਦੀਕ ਆਰਮੀ ਗਰਾਊਂਡ ਦੇ ਸਾਹਮਣੇ ਸੜਕ ਦੇ ਕਿਨਾਰੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਰੇਹੜੀ ਵਾਲੇ ਦੀ ਰੇਹੜੀ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸ਼ਾਮ 6 ਵਜੇ ਦੇ ਕਰੀਬ ਰੇਹੜੀ ਨਾਲ ਰਖੇ ਸਿਲੰਡਰ ਨੂੰ ਅਚਾਨਕ ਅੱਗ ਪੈ ਗਈ ਜਿਸਦੇ ਨਾਲ ਰੇਹੜੀ ਅਤੇ ਬਾਕੀ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਜਾਨੀ ਨੁਕਸਾਨ ਹੋਣ ਤੋਂ ਬੱਚ ਗਿਆ। ਇਹ ਰੇਹੜੀ ਵਾਲੀ ਪਿੰਡ ਕੇਸੋਪੁਰ ਨਿਵਾਸੀ ਦੱਸਿਆ ਜਾ ਰਿਹਾ ਹੈ। ਸ਼ੁਕਰ ਕਰੋ ਕਿ ਗੈਸ ਸਿਲੰਡਰ ਫਟਿਆ ਨਹੀਂ। ਅਗਰ ਗੈਸ ਸਿਲੰਡਰ ਫੱਟ ਜਾਂਦਾ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ। ਰੇਹੜੀ ਦੇ ਲਾਗੇ ਖੜੇ ਇੱਕ ਨੌਜਵਾਨ ਨੇ ਅੱਗ ਲੱਗੇ ਸਿਲੰਡਰ ਨੂੰ ਅੱਗ ਵਿਚੋਂ ਬਾਹਰ ਕੱਢ ਲਿਆ। ਇਸ ਮੌਕੇ ਆਸ ਪਾਸ ਦੇ ਲੋਕਾਂ ਨੇ ਰਲ ਮਿਲ ਕੇ ਅੱਗ ਤੇ ਕਾਬੂ ਪਾਇਆ। ਇਸ ਮੌਕੇ ਤੇ ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਵੀ ਉਥੋਂ ਅਪਣੀ ਗੱਡ ਵਿਚ ਲੰਘ ਰਹੇ ਸਨ ਨੇ ਰੁੱਕ ਕੇ ਦੁਕਾਨਦਾਰ ਨੂੰ ਹੌਂਸਲਾ ਦਿੰਦੇ ਹੋਏ ਉਸ ਨੂੰ ਦੁਕਾਨ ਦਾ ਸਾਰਾ ਸਮਾਨ ਨਵਾਂ ਲੈ ਕੇ ਦੇਣ ਦਾ ਵਾਅਦਾ ਕੀਤਾ ਤਾਂ ਜੋ ਉਹ ਗਰੀਬ ਆਪਣੀ ਰੋਜ਼ੀ ਰੋਟੀ ਕਮਾ ਕੇ ਆਪਣੇ ਬੱਚੇ ਪਾਲ ਸਕੇ।

Related posts

Leave a Reply