BREKING..ਗੜ੍ਹਦੀਵਾਲਾ ਦੇ ਪਿੰਡ ਸ਼ੇਖਾਂ ਦੇ ਜੰਗਲਾਤ ਰਕਬੇ ਵਿੱਚ ਲੱਗੀ ਜਬਰਦਸਤ ਅੱਗ,ਫਾਇਰ ਬ੍ਰਿਗੇਡ ਵਿਭਾਗ ਨੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ

ਗੜ੍ਹਦੀਵਾਲਾ 2 ਅਪ੍ਰੈਲ (ਚੌਧਰੀ) : ਅੱਜ ਦੁਪਹਿਰ ਬਾਦ ਗੜ੍ਹਦੀਵਾਲਾ ਦੇ ਪਿੰਡ ਸ਼ੇਖਾ ਦੇ ਜੰਗਲਾਤ ਰਕਬੇ ਨੂੰ ਅਚਾਨਕ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਅਤੇ ਹੋਰ ਮੋਹਤਵਰ ਵਿਅਕਤੀਆਂ ਨੇ ਅੱਗ ਲੱਗਣ ਦੀ ਸੂਚਨਾ ਗੜ੍ਹਦੀਵਾਲਾ ਪੁਲਿਸ ਅਤੇ ਫਾਇਰ ਬ੍ਰਿਗੇਡ ਹੁਸ਼ਿਆਰਪੁਰ ਨੂੰ ਦਿੱਤੀ। ਗੜ੍ਹਦੀਵਾਲਾ ਪੁਲਿਸ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਫਾਇਰ ਬ੍ਰਿਗੇਡ ਵਿਭਾਗ ਹੁਸ਼ਿਆਰਪੁਰ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚਕੇ ਅੱਗ ਤੇ ਕਾਬੂ ਪਾ ਲਿਆ ਹੈ
ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ।

Related posts

Leave a Reply