UPDATED..ਹੁਸ਼ਿਆਰਪੁਰ ਗੜ੍ਹਦੀਵਾਲਾ ਦੇ ਪਿੰਡ ਸ਼ੀਂਹ ਚਠਿਆਲ ਵਿਖੇ ਫ਼ਿਲਮੀ ਸਟਾਇਲ ਚ ਦੋ ਪਗੜੀਧਾਰੀ ਨੌਜਵਾਨਾਂ ਨੇ ਕੀਤਾ ਅਜੀਬੋ-ਗਰੀਬ ਕਾਰਾ, ਸੀਸੀਟੀਵੀ ਕੈਮਰੇ ਚ ਕੈਦ ..

(ਦੁਕਾਨ ਦੇ ਬਾਹਰੋਂ ਪੈਟਰੋਲ ਨਾਲ਼ ਭਰੀ ਹੋਈ ਕੈਨੀ ਚੁੱਕਕੇ ਲੈ ਜਾਂਦੇ ਹੋਏ ਨੌਜਵਾਨਾਂ ਦੀ ਸੀ ਸੀ ਟੀ ਵੀ ਕੈਮਰੇ ਚ ਕੈਦ ਹੋਈ ਤਸਵੀਰ)

ਗੜ੍ਹਦੀਵਾਲਾ/ ਹੁਸ਼ਿਆਰਪੁਰ 19 ਮਾਰਚ (ਚੌਧਰੀ) : ਅੱਜ ਪਿੰਡ ਸ਼ੀਂਹ ਚਠਿਆਲ ਵਿਖੇ ਮੋਟਰਸਾਈਕਲ ਤੇ ਸਵਾਰ ਦੋ ਪਗੜੀਧਾਰੀ ਨੌਜਵਾਨਾਂ ਵਲੋਂ ਇੱਕ ਅਜੀਬੋ-ਗਰੀਬ ਘਟਨਾ ਨੂੰ ਅੰਜਾਮ ਦਿੰਦੇ ਹੋਏ ਦੁਕਾਨ ਦੇ ਬਾਹਰ ਰੱਖੀ ਪੈਟਰੋਲ ਨਾਲ ਭਰੀ ਹੋਈ ਕੈਨੀ ਲੈ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਪੌਣੇ ਗਿਆਰਾਂ ਵਜੇ ਦੇ ਕਰੀਬ 2 ਸਰਦਾਰ ਨੌਜਵਾਨ ਜੋ ਕਿ ਪਿੰਡ ਲਿੱਟਾਂ ਵਲੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਸੀਹ ਚਠਿਆਲ ਬੱਸ ਸਟੈਂਡ ਤੋਂ ਥੋੜ੍ਹਾ ਅੱਗੇ ਆ ਕੇ ਫੇਰ ਓਥੋਂ ਹੀ ਵਾਪਸ ਮੁੜੇ।

ਮੁੜਦੇ ਹੀ ਉਨ੍ਹਾਂ ਨੇ ਚਲਦੇ ਮੋਟਰਸਾਈਕਲ ਉਤੇ ਹੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਰਘੁਵੀਰ ਸਿੰਘ ਦੀ ਦੁਕਾਨ ਦੇ ਬਾਹਰ ਰੱਖੀ ਹੋਈ ਪਟਰੋਲ ਨਾਲ ਭਰੀ 5 ਲੀਟਰ ਦੀ ਕੈਨੀ ਚੁੱਕ ਕੇ ਪਿੰਡ ਲਿੱਟਾ ਵੱਲ ਫਰਾਰ ਹੋ ਗਏ।ਇਹ ਸਾਰੀ ਘਟਨਾ ਦੁਕਾਨ ਦੇ ਸਾਹਮਣੇ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ। ਘਟਨਾ ਨੂੰ ਅੱਖੀਂ ਦੇਖਦੇ ਹੀ ਦੁਕਾਨਦਾਰ ਦੁਕਾਨ ਦੇ ਬਾਹਰ ਨਿਕਲ ਕੇ ਰੌਲਾ ਪਾਉਂਦਾ ਹੀ ਰਹਿ ਗਿਆ ਕਿ ਨੌਜਵਾਨ ਪੈਟਰੋਲ ਨਾਲ਼ ਭਰੀ ਹੋਈ ਕੈਨੀ ਲੈ ਕੇ ਰਫੂਚੱਕਰ ਹੋ ਗਏ।


Related posts

Leave a Reply