BREKING..ਤੇਜ ਰਫਤਾਰ ਬਲੈਰੋ ਗੱਡੀ ਹਰਿਆਣਾ ਦੇ ਪੰਡੋਰੀ ਸੁਮਲਾਂ ਦਾ ਮੋੜ ਮੁੜਨ ਦੀ ਬਜਾਏ ਸਿੱਧੀ ਕੰਧ ਵਿਚ ਵੱਜੀ,ਗੱਡੀ ਸਵਾਰ ਦੋਵਾਂ ਵਿਅਕਤੀਆਂ ਦੀ ਮੌਕੇ ਤੇ ਮੌਤ

ਗੜ੍ਹਦੀਵਾਲਾ 6 ਮਈ (ਚੌਧਰੀ) : ਬੀਤੀ 5/6 ਦੀ ਦਰਮਿਆਨੀ ਰਾਤ ਨੂੰ ਪਿੰਡ ਪੰਡੋਰੀ ਸੁਮਲਾਂ ਦੇ ਮੋੜ ਤੇ ਤੇਜ ਰਫਤਾਰ ਬਲੈਰੋ ਜੀਪ ਪਲਟ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸੰਜੀਵ ਕੁਮਾਰ ਪੁੱਤਰ ਵਿਜੈ ਕੁਮਾਰ ਕੋਟ ਭਾਮ ਬ੍ਰਾਹਮਣ ਬੱਸੀ ਵਜੀਦ ਅਤੇ ਮਿਲਵ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਵਾਸੀ ਮੁਹੱਲਾ ਚਮਾਰ ਛੱਪੜੀ ਜਨੌੜੀ ਦੋਵੇ ਅਪਣੀ ਗੱਡੀ ਨੂੰ ਪੀ ਬੀ 07 ਬੀ ਯੂ 9409 ਤੇ ਸਵਾਰ ਹੋ ਕੇ ਹਰਿਆਣਾ ਸਾਇਡ ਤੋਂ ਦਸੂਹਾ ਸਾਇਡ ਨੂੰ ਜਾ ਰਹੇ ਸਨ। ਜਦੋਂ ਇਹ ਪਿੰਡ ਪੰਡੋਰੀ ਸੁਮਲਾਂ ਥਾਣਾ ਹਰਿਆਣਾ ਦੇ ਕੋਹਣੀ ਮੋੜ ਤੇ ਪਹੁੰਚੇ ਤਾਂ ਗੱਡੀ ਦੀ ਰਫਤਾਰ ਤੇਜ ਹੋਣ ਕਰਕੇ ਗੱਡੀ ਦੀ ਕਟਾਈ ਨਾ ਹੋਣ ਕਰਕੇ ਸਿੱਧੀ ਕੰਧ ਵਿਚ ਜਾ ਵੱਜੀ। ਜਿਸ ਨਾਲ ਗੱਡੀ ਪੂਰੀ ਤਰਾਂ ਨੁਕਸਾਨੀ ਗਈ ਅਤੇ ਉਕਤ ਦੋਵੇਂ ਸਵਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਚੌਂਕੀ ਭੂੰਗਾ ਦੇ ਪੁਲਿਸ ਕਰਮਚਾਰੀਆਂ ਵਲੋਂ ਮੌਕੇ ਤੇ ਪਹੁੰਚਕੇ ਦੋਵੇਂ ਲਾਸ਼ਾ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Related posts

Leave a Reply