BREKING.. ਦਸੂਹਾ ‘ਚ 01 ਕਿਲੋ 869 ਗ੍ਰਾਮ ਸੋਨਾ ਅਤੇ ਕਰੀਬ 02 ਕਿਲੋ 100 ਗ੍ਰਾਮ ਚਾਂਦੀ ਇੱਕ ਵਿਅਕਤੀ ਪਾਸੋਂ ਬਰਾਮਦ


ਦਸੂਹਾ 17 ਮਾਰਚ (ਚੌਧਰੀ) : ਨਵਜੋਤ ਸਿੰਘ ਮਾਹਲ, ਐਸ.ਐਸ.ਪੀ ਹੁਸ਼ਿਆਰਪੁਰ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਮਨੀਸ਼ ਕੁਮਾਰ ਸ਼ਰਮਾ,ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਵੱਲੋਂ ਦਿੱਤੀ ਹਦਾਇਤ ਤੇ ਟੀ. ਪੁਆਇੰਟ ਹਾਜੀਪੁਰ ਚੌਕ ਦਸੂਹਾ ਵਿਖੇ ਕੀਤੀ ਜਾ ਰਹੀ ਪੁਰਸ਼ਾਂ ਦੀ ਚੈਕਿੰਗ ਅਤੇ ਸਪੈਸ਼ਲ ਨਾਕਾਬੰਦੀ ਦੌਰਾਨ ਮਿਲੀ ਗੁੱਪਤ ਸੂਚਨਾਂ ਦੇ ਅਧਾਰ ਪਰ ਏ.ਸੀ.ਬੱਸ ਦੀ ਤਲਾਸੀ ਕਰਨ ਤੇ ਬੱਸ ਵਿੱਚ ਬੈਠੇ ਕਮਲ ਕਿਸ਼ੋਰ ਉਰਫ ਕਾਲਾ ਪੁੱਤਰ ਸੰਸਾਰ ਚੰਦ ਵਾਸੀ
ਪਿੰਨਥਰ ਥਾਣਾ ਬਲੌਰ ਜਿਲ੍ਹਾ ਕਨੂਆ ਜਿਲ੍ਹਾ ਜੰਮੂ ਪਾਸੋਂ 01 ਕਿਲੋ 869 ਗ੍ਰਾਮ ਸੋਨਾ ਅਤੇ ਕਰੀਬ 02 ਕਿਲੋ 100 ਗ੍ਰਾਮ ਚਾਂਦੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਜਿਸ ਸਬੰਧੀ ਐਸ. ਆਈ.ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।ਇਸ ਸਬੰਧੀ ਸੇਲ ਅਤੇ ਟੈਕਸਾਟੇਸ਼ਨ ਵਿਭਾਗ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਹੈ।

Related posts

Leave a Reply