BREKING..ਗੜ੍ਹਦੀਵਾਲਾ ‘ਚ 48 ਬੋਤਲਾਂ ਨਜਾਇਜ ਸ਼ਰਾਬ ਸਣੇ ਕਾਬੂ

ਗੜ੍ਹਦੀਵਾਲਾ 6 ਮਾਰਚ (ਚੌਧਰੀ) : ਸਥਾਨਕ ਪੁਲਿਸ ਨੇ 48 ਬੋਤਲਾਂ ਨਜਾਇਜ ਸ਼ਰਾਬ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਬਲਵਿੰਦਰਪਾਲ ਨੇ ਦੱਸਿਆ ਕਿ ਏ ਐਸ ਆਈ ਦਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਬੱਸ ਅੱਡਾ ਗੜਦੀਵਾਲ ਤੋਂ ਕਾਲਰਾ ਮੋੜ ਗੜਦੀਵਾਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਕੋਈ ਮੋੜ ਤੋਂ ਥੋੜਾ ਅੱਗੇ ਪੁੱਜੀ ਤਾਂ ਇੱਕ ਮੋਨਾ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਸੜਕ ਕਿਨਾਰੇ ਬਣੇ ਖੋਖੇ ਦੇ ਪਿੱਛੇ ਨੂੰ ਇੱਕ ਬੋਰਾ ਪਲਾਸਟਿਕ ਵਜਨਦਾਰ ਖਿੱਚ ਕੇ ਲੈ ਜਾਂਦਾ ਦਿਖਾਈ ਦਿੱਤਾ।ਜਿਸ ਨੂੰ ਏ.ਐਸ.ਆਈ ਦਵਿੰਦਰ ਸਿੰਘ ਨੇ ਸ਼ੱਕ ਦੀ ਬਿਨਾਹ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁਛਿਆ।ਜਿਸ ਨੇ ਆਪਣਾ ਨਾਮ ਰਿੰਕੂ ਪੁੱਤਰ ਸੋਖੀ ਚੰਦ ਵਾਸੀ ਵਾਰਡ ਨੰਬਰ 1 ਮਹਾਸ਼ਿਆਂ ਮਹੁੱਲਾ ਗੜਦੀਵਾਲ ਥਾਣਾ ਗੜਦੀਵਾਲ ਜਿਲਾ  ਹੁਸ਼ਿਆਰਪੁਰ ਦੱਸਿਆ।ਜਿਸ ਦੇ ਬੋਰਾ ਪਲਾਸਟਿਕ ਵਜਨਦਾਰ ਤਲਾਸ਼ੀ ਕਰਨ ਤੇ 48 ਬੋਤਲਾਂ ( ਕੁੱਲ 36,000 ਐਮ ਐਲ ) ਮਾਰਕਾ ਪੰਜਾਬ ਗੋਲਡ ਕਲੱਬ ਵਿਸਕੀ ਬਰਾਮਦ ਹੋਣ ਤੇ ਧਾਰਾ 61-1-14 ਐਕਟ ਅਧੀਨ ਮੁਕੱਦਮਾ ਦਰਜ ਕਰਕੇ ਮੁੱਢਲੀ ਤਫਤੀਸ ਏ ਐਸ ਆਈ ਦਵਿੰਦਰ ਸਿੰਘ ਨੇ ਅਮਲ ਵਿੱਚ ਲਿਆਂਦੀ ਹੈ।

Related posts

Leave a Reply