BREKING..ਦਸੂਹਾ ਵਿਖੇ ਚਾਇਨਾ ਡੋਰ ਨਾਲ ਨਗਰ ਕੌਂਸਲ ਦਾ ਡਰਾਈਵਰ ਬੁਰੀ ਤਰਾਂ ਹੋਇਆ ਜਖਮੀ,ਬੁੱਲ ਪਾਟਾ, ਪੀ ਜੀ ਆਈ ਰੈਫਰ

ਦਸੂਹਾ 2 ਮਾਰਚ(ਚੌਧਰੀ) : ਅੱਜ ਸ਼ਾਮ ਚਾਰ ਵਜੇ ਦੇ ਕਰੀਬ ਰੇਲਵੇੇ ਫਲਾਈਓਵਰ ਪਰ ਚਾਇਨਾ ਡੋਰ ਦੇ ਨਾਲ ਨਗਰ ਕੌਂਸਲ ਦਾ ਡਰਾਈਵਰ ਜੋ ਕਿ ਦਫਤਰ ਦੇ ਕੰਮ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਅਚਾਨਕ ਉਸਦੇ ਸਾਹਮਣੇ ਚਾਇਨਾ ਡੋਰ ਆ ਜਾਣ ਨਾਲ ਉਸਦਾ ਬੁੱਲ ਬੁਰੀ ਤਰਾਂ ਪਾਟ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਸਰੀਂਹਪੁਰ ਬੁਰੀ ਤਰ੍ਹਾਂ ਜਖਮੀ ਹੋਣ ਤੇ ਉਸਨੇ ਆਪਣੇ ਸਾਥੀ ਵਿਪਨ ਕੁਮਾਰ ਅਤੇ ਦੀਪਕ ਡੋਗਰਾ ਨੂੰ ਕਿਸੇ ਦੀ ਮਦਦ ਨਾਲ ਮੌਕੇ ਤੇ ਦੁਰਘਟਨਾ ਵਾਲੀ ਥਾਂ ਤੇ ਸੱਦਿਆ। ਸਾਥੀਆਂ ਨੇ ਮੌਕੇ ਤੇ ਪਹੁੰਚਕੇ ਉਸਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ।ਇਸ ਮੌਕੇ ਸਾਥੀ ਮੁਲਾਜ਼ਮਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲਖਵਿੰਦਰ ਸਿੰਘ ਦੀ ਸਹਾਇਤਾ ਕੀਤੀ ਜਾਵੇ ਕਿਉਂਕਿ ਉਹ ਆਰਥਿਕ ਪੱਖੋਂ ਕਮਜ਼ੋਰ ਹਨ। 

Related posts

Leave a Reply