UPDATED..ਗੜ੍ਹਦੀਵਾਲਾ ਚ ਕੋਰੋਨਾ ਨੇ ਮੁੜ ਘੇਰਿਆ ਦੋ ਸਰਕਾਰੀ ਅਧਿਆਪਕਾਂ ਨੂੰ,ਹੋਰ ਕੇਸ ਵੱਧਣ ਦੀ ਸ਼ੰਕਾ ਵੱਧੀ


ਗੜ੍ਹਦੀਵਾਲਾਾ (ਚੌਧਰੀ) :ਗੜ੍ਹਦੀਵਾਲਾ ਖੇਤਰ ਕੋਰੋਨਾ ਨੇ ਮੁੜ ਦਸਤਕ ਦੇਣ ਨਾਲ ਦੋ ਸਰਕਾਰੀ ਅਧਿਆਪਕ ਇਸਦੀ ਲਪੇਟ ਵਿੱਚ ਆਏ ਹਨ। ਜਾਣਕਾਰੀ ਅਨੁਸਾਰ ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ਵਿਖੇ ਅੱਜ ਕੋਰੋਨਾ ਟੈਸਟ ਸੈਂਪਲਿੰਗ ਦੌਰਾਨ ਦੋ ਕੇਸ ਕੋਰੋਨਾ ਪਾਜਿਟਿਵ ਪਾਏ ਗਏ ਹਨ। ਸਿਵਲ ਡਿਸਪੈਂਸਰੀ ਵਿਖੇ ਡਾ ਅਮਨਦੀਪ ਕੌਰ ਦੀ ਅਗਵਾਈ ਹੇਠ 3 ਰੈਪਿਡ ਐਂਟੀਜਨ ਅਤੇ 24 ਆਰ ਟੀ ਸੀ ਪੀ ਟੈਸਟਾਂ ਦੀ ਸੈਂਪਲਿੰਗ ਲਈ ਗਈ ਸੀ ਜਿਸ ਵਿਚ 2 ਰੈਪਿਡ ਐਂਟੀਜਨ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਬਾਕੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਮੌਕੇ ਡਾ ਅਮਨਦੀਪ ਕੌਰ ਨੇ ਦੱਸਿਆ ਕਿ ਦੋਵਾਂ ਪਾਜਿਟਿਵ ਆਏ ਮਰੀਜਾਂ ਦੇ ਸੰਪਰਕ ਆਏ ਲੋਕਾਂ ਦੀ ਵੀ ਸੈਂਪਲਿੰਗ ਕੀਤੀ ਜਾਵੇਗੀ।ਇਸ ਮੌਕੇ ਸਰਤਾਜ ਸਿੰਘ, ਜਗਦੀਪ ਸਿੰਘ, ਮਨਜਿੰਦਰ ਸਿੰਘ, ਅਰਪਿੰਦਰ ਸਿੰਘ (ਸਾਰੇ ਹੈਲਥ ਵਰਕਰ) ਸਹਿਤ ਹੋਰ ਸਿਹਤ ਵਿਭਾਗ ਦੇ ਕਰਮਚਾਰੀ ਹਾਜਰ ਸਨ

Related posts

Leave a Reply