UPDATED ..ਕੈਂਥਾਂ ਮੁਹੱਲਾ ਦਸੂਹਾ ਵਿਖੇ ਹੋਇਆ ਵੱਡਾ ਕਾਰਾ,ਚੱਲ ਰਹੇ ਦੇਹ ਵਪਾਰ ਦੇ ਅੱਡੇ ਤੇ ਰੇਡ ਮਾਰ ਮਾਲਕਿਨ ਸਮੇਤ 3 ਔਰਤਾਂ ਅਤੇ ਇਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ

ਦਸੂਹਾ 6 ਫਰਵਰੀ (CHOUDHARY) : ਪੁਲਿਸ ਨੇ ਕੈਂਥਾਂ ਵਿੱਚ ਚਲ ਰਹੇ ਦੇਹ ਵਪਾਰ ਦੇ ਅੱਡੇ ਤੇ ਰੇਡ ਮਾਰ ਮਾਲਕਿਨ ਸਮੇਤ 3ਔਰਤਾਂ ਅਤੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦਸੂਹਾ ਪੁਲਿਸ ਨੇ ਕੈਥਾਂ ਮੁਹਲੇ ਵਿੱਚ ਮੁਖਬਰ ਦੀ ਸੂਚਨਾ ਤੇ ਰੇਡ ਮਾਰਕੇ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਜਸਬੀਰ ਕੌਰ ਉਰਫ ਗੁਡ ਪਤਨੀ ਬਲਵਿੰਦਰ ਸਿੰਘ ਨੂੰ ਦੋ ਔਰਤਾਂ ਅਤੇ ਇੱਕ ਨੌਜਵਾਨ ਸਮੇਤ ਕਾਬੂ ਕੀਤਾ।ਸਾਰਿਆਂ ਨੂੰ ਸੁਪਰੇਸ਼ਨ ਆਫ ਇਮੋਰਲ ਐਕਟ 1956 ਦੀ ਧਾਰਾ 3 ਦੇ ਅਧੀਨ ਗਿਰਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੁਡੀਸ਼ੀਅਲ ਰਿਮਾਂਡ ਵਿੱਚ ਭੇਜ ਦਿੱਤਾ ਹੈ।ਇਹ ਸਾਰੀ ਕਾਰਵਾਈ ਨੂੰ ਵੋਮੈਨ ਸੈਲ ਇੰਚਾਰਜ ਇੰਸਪੈਕਟਰ ਕਮਲੇਸ਼ ਕੋਰ ਦੀ ਅਗਵਾਈ ਵਿੱਚ ਅੰਜਾਮ ਦਿੱਤਾ ਗਿਆ।
+

Related posts

Leave a Reply