BREKING..ਹਾਜੀਪੁਰ ‘ਚ 40500 ਐਮ.ਐਲ ਕੱਚੀ ਸ਼ਰਾਬ, 22500 ਐਮ.ਐਲ ਨਜਾਇਜ ਸ਼ਰਾਬ ਅਤੇ ਭੱਠੀ ਤੇ ਹੋਰ ਸਮਾਨ ਸਣੇ ਦੋ ਕਾਬੂ



ਹਾਜੀਪੁਰ /ਦਸੂਹਾ 7 ਮਾਰਚ (ਚੌਧਰੀ) : ਜਿਲਾ ਪੁਲਿਸ ਮੁੱਖੀ ਨਵਜੋਤ ਸਿੰਘ ਮਾਹਲ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਰਵਿੰਦਰ ਸਿੰਘ ਡੀ.ਐਸ.ਪੀ. ਸਬ ਡਵੀਜਨ ਮੁਕੇਰੀਆਂ ਦੀਆਂ ਹਦਾਇਤਾਂ ਅਨੁਸਾਰ ਐਸ.ਆਈ ਲੋਮੇਸ ਸ਼ਰਮਾ ਥਾਣਾ ਮੁੱਖੀ ਹਾਜੀਪੁਰ ਵੱਲੋਂ ਇਲਾਕਾ ਵਿੱਚ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਮਿਤੀ 07 ਮਾਰਚ 2021 ਨੂੰ ਖੂਫੀਆ ਸੂਚਨਾ ਦੇ ਆਧਾਰ ਤੇ ਪਿੰਡ ਸਿੰਘਪੁਰ ਜੱਟਾਂ ਵਿਖੇ ਖੇਤਾਂ ਵਿੱਚ ਰੇਡ ਕੀਤਾ ਗਿਆ ਜਿੱਥੇ ਮੰਗਲ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਸਿੰਘਪੁਰ ਜੱਟਾਂ ਆਪਣੇ ਖੇਤ ਕਮਾਦ ਵਿੱਚ ਭੱਠੀ ਲਾ ਕੇ ਖੜਕ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਾਵਾ ਨਾਲ ਰਲ ਕੇ ਲਾਹਣ ਤੋਂ ਨਜਾਇਜ ਸ਼ਰਾਬ ਤਿਆਰ ਕਰ ਰਹੇ ਸੀ।ਜਿਹਨਾਂ ਨੂੰ ਕਾਬੂ ਕਰਕੇ ਮੌਕਾ ਤੋਂ ਸਮੇਤ ਕੱਚੀ ਸ਼ਰਾਬ 40500 ਐਮ.ਐਲ.ਅਤੇ ਨਜਾਇਜ ਸਰਾਬ 22500 ਐਮ.ਐਲ ਸਮੇਤ ਭੱਠੀ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ। ਜਿਸਤੇ ਉਕਤਾਨ ਦੋ ਵਿਅਕਤੀਆ ਮੰਗਲ ਸਿੰਘ ਅਤੇ ਖੜਕ ਸਿੰਘ ਦੇ ਖਿਲਾਫ ਮੁੱਕਦਮਾ ਨੰਬਰ 11 ਮਿਤੀ 07 ਮਾਰਚ 2021 ਅ/ਧ 61-01-14 ਐਕਸਾਇਜ ਐਕਟ ਦਰਜ ਰਜਿਸਟਰ ਕਰਕੇ ਦੋਸ਼ੀਆਨ ਨੂੰ ਗ੍ਰਿਫ਼ਤਾਰ ਕਰਕੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਜਿਹਨਾ ਨੂੰ ਕੱਲ ਮਿਤੀ 08 ਮਾਰਚ 2021 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

Related posts

Leave a Reply