BREKING..ਦਸੂਹਾ ਤੋਂ 25 ਜਨਵਰੀ ਨੂੰ ਗੁੰਮ ਹੋਈਆਂ ਲੜਕੀਆਂ ਅੰਮ੍ਰਿਤਸਰ ਬੱਸ ਸਟੈਂਡ ਤੋਂ ਦਸੂਹਾ ਪੁਲਸ ਵਲੋਂ ਬਰਾਮਦ,ਲੜਕੀਆਂ ਨੂੰ ਮਾਪਿਆਂ ਦੇ ਕੀਤਾ ਹਵਾਲੇ

ਦਸੂਹਾ 29 ਜਨਵਰੀ (CHOUDHARY) : ਦਸੂਹਾ ਤੋਂ 25 ਜਨਵਰੀ ਨੂੰ ਗੁੰਮ ਹੋਈਆਂ ਲੜਕੀਆਂ ਨੂੰ ਅੰਮ੍ਰਿਤਸਰ ਬੱਸ ਸਟੈਂਡ ਤੋਂ ਦਸੂਹਾ ਪੁਲਸ ਵੱਡੀ ਸਫਲਤਾ ਹਾਸਲ ਕੀਤੀ ਹੈ। ਨਵਜੋਤ ਸਿੰਘ ਮਾਹਲ, ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਹੇਠ ਮਨੀਸ਼ ਕੁਮਾਰ ਸ਼ਰਮਾ, ਉਪ ਕਪਤਾਨ ਪੁਲਿਸ,ਸਬ ਡਵੀਜ਼ਨ ਦਸੂਹਾ ਦੀ ਹਦਾਇਤ ਪਰ ਐਸ.ਆਈ.ਮਲਕੀਅਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਵੱਲੋਂ ਪੁਲਿਸ ਪਾਰਟੀ ਨਾਲ ਮਿਤੀ 25 ਜਨਵਰੀ ਨੂੰ ਗੁੰਮ ਹੋਈਆਂ ਲੜਕੀਆਂ ਨੂੰ ਅੰਮ੍ਰਿਤਸਰ ਬੱਸ ਸਟੈਂਡ ਤੋਂ ਬਰਾਮਦ ਲੜਕੀਆਂ ਨੂੰ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਹੈ।ਜਿਸ ਸਬੰਧੀ ਬਲਵੀਰ ਚੰਦ ਵਾਸੀ ਮੇਹਰ ਭਟੋਲੀ ਥਾਣਾ ਦਸੂਹਾ ਨੇ 25 ਜਨਵਰੀ ਨੂੰ ਥਾਣਾ ਦਸੂਹਾ ਵਿੱਚ ਆਪਣੀ ਲੜਕੀਆਂ ਕੁਲਵਿੰਦਰ ਕੌਰ ਉਮਰ ਕਰੀਬ 19 ਸਾਲ ਅਤੇ ਮਨਦੀਪ ਕੌਰ ਉਮਰ ਕਰੀਬ 15 ਸਾਲ ਦੀ ਗੁੰਮ ਸੁੱਦਗੀ ਸਬੰਧੀ ਸੂਚਨਾ ਦਿੱਤੀ ਸੀ ਕਿ ਉਸ ਦੀਆਂ ਲੜਕੀਆਂ ਘਰੋਂ ਸ਼ਹਿਰ ਦਸੂਹਾ ਨੂੰ ਆਈਆਂ ਸਨ ਜੋ ਵਾਪਸ ਘਰ ਨਹੀਂ ਗਈਆਂ ਸਨ।ਜਿਸ ਸਬੰਧੀ ਪੁਲਿਸ ਵੱਲੋਂ ਮੁਸਤੇਦੀ ਨਾਲ ਲੜਕੀਆਂ ਦੀ ਭਾਲ ਕਰਨ ਤੇ ਅੱਜ 29 ਜਨਵਰੀ ਨੂੰ ਏ.ਐਸ.ਆਈ. ਸਰਬਜੀਤ ਸਿੰਘ ਥਾਣਾ ਦਸੂਹਾ ਵੱਲੋਂ ਬਲਵੀਰ ਚੰਦ ਦੀਆਂ ਲੜਕੀਆਂ ਕੁਲਵਿੰਦਰ ਕੌਰ ਅਤੇ ਮਨਦੀਪ ਕੌਰ ਨੂੰ ਅੰਮ੍ਰਿਤਸਰ ਬੱਸ ਅੱਡੇ ਤੋਂ ਬਰਾਮਦ ਕੀਤਾ ਤੇ ਮਨੀਸ਼ ਕੁਮਾਰ ਸ਼ਰਮਾ,ਉਪ ਕਪਤਾਨ ਪੁਲਿਸ,ਸਬ ਡਵੀਜ਼ਨ ਦਸੂਹਾ ਅਤੇ ਐਸ.ਆਈ. ਮਲਕੀਅਤ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਵੱਲੋਂ ਲੜਕੀਆਂ ਨੂੰ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ।

Related posts

Leave a Reply