BREKING..ਸੰਤੁਲਨ ਵਿਗੜਨ ਨਾਲ ਸਕੂਟਰੀ ਸੜਕ ਕਿਨਾਰੇ ਲੱਗੀ ਰੇਲਿੰਗ ਨਾਲ ਟਕਰਾਈ,ਪਿਉ ਦੀ ਮੌਤ,ਪੁੱਤ ਗੰਭੀਰ ਜਖਮੀ,ਜਲੰਧਰ ਰੈਫਰ




ਦਸੂਹਾ 11 ਮਾਰਚ (ਚੌਧਰੀ) : ਅੱਜ ਦੁਪਹਿਰ ਸ਼ਿਵਰਾਤੀ ਵਾਲੇ ਦਿਨ ਦਸੂਹਾ ਜਲੰਧਰ ਰਾਸ਼ਟਰੀ ਤੇ ਇੱਕ ਹੋਈ ਦੁਰਘਟਨਾ ਵਿੱਚ ਪਿਉ ਦੀ ਮੌਤ ਅਤੇ ਪੁੱਤਰ ਗੰਭੀਰ ਜਖਮੀ ਹੋ ਗਿਆ ਹੈ।ਏ ਐਸ ਆਈ ਜੱਗਾ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਪੁੱਤਰ ਸੁਦੇਸ਼ ਕੁਮਾਰ ਅਤੇ ਸੁਦੇਸ਼ ਕੁਮਾਰ ਪੁੱਤਰ ਕਰਮ ਚੰਦ ਨਿਵਾਸੀ ਸੈਦੋਵਾਲ(ਦੋਵੇ ਪਿਉ, ਪੁੱਤਰ) ਅਪਣੀ ਸਕੂਟਰੀ ਤੇ ਸਵਾਰ ਹੋ ਕੇ ਸ਼੍ਰੀਮਨ ਹਸਪਤਾਲ ਜਲੰਧਰ ਵਿਖੇ ਜਾ ਰਹੇ ਸਨ। ਜਦੋਂ ਉਹ ਚੀਮਾ ਪੈਟਰੋਲ ਪੰਪ ਦੇ ਨਜਦੀਕ ਪਹੁੰਚੇ ਤਾਂ ਉਹ ਆਪਣੀ ਸਕੂਟਰੀ ਦਾ ਸੰਤੁਲਨ ਖੋ ਬੈਠੇ। ਜਿਸਨੂੰ ਰਾਕੇਸ਼ ਕੁਮਾਰ ਚਲਾ ਰਿਹਾ ਸੀ। ਸੰਤੁਲਨ ਵਿਗੜਨ ਨਾਲ ਸਕੂਟਰੀ ਸੜਕ ਕਿਨਾਰੇ ਲੱਗੀ ਰੇਲਿੰਗ ਨਾਲ ਜਾ ਟਕਰਾਈ।ਜਿਸ ਨਾਲ ਰਾਕੇਸ਼ ਕੁਮਾਰ ਗੰਭੀਰ ਅਤੇ ਸੁਦੇਸ਼ ਕੁਮਾਰ ਗੰਭੀਰ ਜਖਮੀ ਹੋ ਗਏ। ਮੌਕੇ ਤੇ ਲੋਕਾਂ ਦੀ ਮਦਦ ਨਾਲ ਹਰਗੋਬਿੰਦ ਸੇਵਾ ਸੋਸਾਇਟੀ ਦੀ ਐਬੁਲੈਂਸ ਵਿਚ ਦੋਵੇਂ ਪਿਉ-ਪੁੱਤ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਸੁਦੇਸ਼ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਰਾਕੇਸ਼ ਕੁਮਾਰ ਨੂੰ ਹਾਲਤ ਗੰਭੀਰ ਦੇਖਦੇ ਹੋਏ ਮੁੱਢਲੀ ਸਹਾਇਤਾ ਦੇ ਕੇ ਜਲੰਧਰ ਰੈਫਰ ਕਰ ਦਿੱਤਾ।

Related posts

Leave a Reply