BREKING..ਮੁਕੇਰੀਆਂ ‘ਚ ਕਾਰ ਨੂੰ ਵਜਾਉਂਦੇ ਹੋਏ ਟਰੱਕ ਨੇ ਸੰਤੁਲਨ ਖੋਇਆ,ਖੜੇ ਟਰੱਕ ਚ ਵੱਜਿਆ,ਦੋਵੇਂ ਟਰੱਕ ਪਲਟੇ,2 ਗੰਭੀਰ ਜਖਮੀ

ਦਸੂਹਾ 5 ਫਰਵਰੀ (CHOUDHARY) : ਅੱਜ ਸ਼ਾਮ 6 ਵਜੇ ਦੇ ਕਰੀਬ ਮੁਕੇਰੀਆਂ ਪੇਪਰ ਮਿੱਲ ਦੇ ਨਜਦੀਕ ਇੱਕ ਸਵਿਫਟ ਕਾਰ ਨੂੰ ਵਜਾਉਂਦੇ ਹੋਏ ਚੌਲਾਂ ਨਾਲ ਲੱਦਿਆ ਹੋਇਆ ਇੱਕ ਟਰੱਕ ਨੰਬਰ ਪੀ ਬੀ 10 ਡੀ ਜੈਡ 9391 ਜੋ ਜਲੰਧਰ ਤੋਂ ਪਠਾਨਕੋਟ ਜਾ ਰਿਹਾ ਸੀ ਦੂਜੇ ਖੜੇ ਟਰੱਕ ਚ ਜਾ ਵੱਜਾ। ਜਿਸ ਨਾਲ ਦੋਵੇਂ ਟਰੱਕ ਪਲਟ ਗਏ। ਚੌਲਾਂ ਨਾਲ ਭਰੇ ਟਰੱਕ ਦੇ ਡਰਾਈਵਰ ਅਤੇ ਕਲੀਨ ਦੋਵੇਂ ਗੰਭੀਰ ਰੂਪ ਵਿਚ ਜਖਮੀ ਹੋ ਗਏ। ਮੌਕੇ ਤੇ ਜਾ ਰਹੇ ਰਾਹਗੀਰ ਠੇਕੇਦਾਰ ਪੱਪੂ ਕੁਮਾਰ ਨੇ ਦੱਸਿਆ ਕਿ ਸਵਿਫਟ ਕਾਰ ਪੀ ਬੀ 06 ਯੂ 2424 ਜੋ ਕਿ ਅਚਾਨਕ ਚੌਲਾਂ ਦੇ ਲੱਦੇ ਹੋਏ ਟੱਰਕ ਦੇ ਸਾਹਮਣੇ ਆ ਗਈ ਸੀ ਉਸ ਨੂੰ ਬਚਾਉਂਦੇ ਬਚਾਉਂਦੇ ਥੋਡੀ ਜਿਹੀ ਟੱਕਰ ਕਾਰ ਨਾਲ ਵੱਜਣ ਦੇ ਸੰਤੁਲਨ ਖੋਹਣ ਉਪਰੰਤ ਇੱਕ ਖੜੇ ਟੱਰਕ ਵਿਚ ਜਾ ਵੱਜਾ। ਜਿਸ ਨਾਲ ਦੋਵੇ ਟੱਰਕ ਪਲਟ ਗਏ। ਸੜਕ ਕਿਨਾਰੇੇ ਪਹਿਲੇ ਖੜੇ ਟਰੱਕ ਵਾਲੇ ਦੁਕਾਨ ਤੇ ਚਾਹ ਪੀ ਰਹੇ ਸਨ। ਕਾਰ ਸਵਾਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਟਰੱਕ ਡਰਾਈਵਰ ਹਰਨੇਕ ਸਿੰਘ ਦੀ ਦੋਵੇਂ ਲੱਤਾ ਅਤੇ ਉਸ ਦੇ ਸਾਥੀ ਗੰਭੀਰ ਸੱਟਾਂ ਲੱਗੀਆਂ ਹਨ। ਦੋਵੇਂ ਜਖਮੀਆਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਲੈ ਜਾਇਆ ਗਿਆ। 
 

Related posts

Leave a Reply