BREKING.. ਬਜ਼ੁਰਗ ਔਰਤ ਨੇ ਹਰਿਆਣਾ ਰੋਡ ਸ਼ਮਸ਼ਾਨਘਾਟ ‘ਚ ਨਿਗਲੀ ਸਲਫਾਸ,ਮੌਤ

ਹੁਸ਼ਿਆਰਪੁਰ, 3 ਮਈ (ਚੌਧਰੀ) : ਅੱਜ ਸਵੇਰੇ ਹੁਸ਼ਿਆਰਪੁਰ ਹਰਿਆਣਾ ਰੋਡ ਦੇ ਸ਼ਮਸ਼ਾਨਘਾਟ ਵਿਚ ਇਕ ਬਜ਼ੁਰਗ ਔਰਤ ਨੇ ਸਲਫਾਸ ਨਿਗਲ ਲਈ।ਜਿਸ ਦੀ ਸਿਵਲ ਹਸਪਤਾਲ ਲਿਜਾਣ ਤੋਂਂ ਬਾਅਦ ਦਮ ਤੋੜ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਸ਼ਮਸ਼ਾਨਘਾਟ ਵਿੱਚ ਕੰਮ ਕਰਨ ਵਾਲੇ ਮਾਸਟਰ ਨੇ ਦੱਸਿਆ ਕਿ ਅੱਜ ਸਵੇਰੇ 8/8:15 ਦੇ ਦਰਮਿਆਨ ਇੱਕ ਬਜ਼ੁਰਗ ਔਰਤ ਨੂੰ ਵੇਖਿਆ ਜੋ ਕਿ-74-75 ਸਾਲ ਦੀ ਉਮਰ ਵਿੱਚ ਦਿਖ ਰਹੀ ਸੀ ਨੂੰ ਪ੍ਰੇਸ਼ਾਨੀ ਹਾਲਤ ਵਿਚ ਦੇਖਿਆ।ਵੇਖਦਿਆਂ ਹੀ ਉਸਨੂੰ ਪੁੱਛਿਆ, “ਕੀ ਕੋਈ ਸਮੱਸਿਆ ਹੈ? ਜੇ ਕੁਝ ਚਾਹੀਦਾ ਹੈ, ਤਾਂ ਦੱਸੋ ਉਸਨੇ ਇਨਕਾਰ ਕਰ ਦਿੱਤਾ।”ਕੁਝ ਸਮੇਂ ਬਾਅਦ, ਜਦੋਂ ਮੈਂ ਦੁਬਾਰਾ ਉਥੇ ਗਿਆ,ਤਾਂ ਉਸਨੇ ਵੇਖਿਆ ਕਿ ਔਰਤ ਨੂੰ ਉਲਟੀਆਂ ਆ ਰਹੀਆਂ ਸਨ ਅਤੇ ਉਥੋਂ ਸਲਫਾਸ ਵਰਗੀ ਮਹਿਕ ਆਉਣ ਲੱਗੀ ਅਤੇ ਔਰਤ ਨੂੰ ਤਕਲੀਫ਼ ਹੋਣ ਲੱਗੀ। ਉਸਨੇ ਐਂਬੂਲੈਂਸ ਬੁਲਾ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ। ਜਿੱਥੇ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ।

Related posts

Leave a Reply