ਨਗਿੰਦਰ ਸਿੰਘ ਮਾਂਗਾ ਨੂੰ ”ਬਸਪਾ”ਜ਼ੋਨ ਗੜ੍ਹਦੀਵਾਲਾ ਦਾ ਇੰਚਾਰਜ ਬਣਾਇਆ


ਗੜ੍ਹਦੀਵਾਲਾ 2 ਅਗਸਤ( ਚੌਧਰੀ ) : ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਦਲਿਤ ਪ੍ਰਧਾਨ ਮਨਜੀਤ ਸਹੋਤਾ ਦੀ ਪ੍ਰਧਾਨਗੀ ਹੇਠ ਹਲਕਾ ਟਾਂਡਾ ਉੜਮੁੜ ਦੇ ਕਸਬਾ ਗੜ੍ਹਦੀਵਾਲਾ ਵਿਖੇ ਹੋਈ। ਮੀਟਿੰਗ ਵਿਚ ਮਨਿੰਦਰ ਸਿੰਘ ਸ਼ੇਰਪੁਰੀ ਲੋਕ ਸਭਾ ਜ਼ੋਨ ਇੰਚਾਰਜ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ।ਇਸ ਮੌਕੇ ਰਣਧੀਰ ਸਿੰਘ ਬੈਨੀਪਾਲ ਇੰਚਾਰਜ ਪੰਜਾਬ ਚੰਡੀਗੜ੍ਹ, ਵਿਪਨ ਕੁਮਾਰ ਇੰਚਾਰਜ਼ ਪੰਜਾਬ ਸ.ਜਸਵੀਰ ਸਿੰਘ ਗੜ੍ਹੀ ਪ੍ਰਧਾਨ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਾਰਟੀ ਦਾ ਵਿਸਥਾਰ ਵਧਾਉਣ ਲਈ ਨਗਿੰਦਰ ਸਿੰਘ ਮਾਂਗਾ ਨੂੰ ਜ਼ੋਨ ਗੜ੍ਹਦੀਵਾਲਾ ਦਾ ਇੰਚਾਰਜ ਲਗਾਇਆ ਗਿਆ।ਉਨਾ੍ਹ ਕਿਹਾ ਕਿ ਪਾਰਟੀ ਵਲੋਂ ਨਗਿੰਦਰ ਮਾਂਗਾ ਦੀ ਪਾਰਟੀ ਪ੍ਰਤੀ ਮਿਹਨਤ ਨੂੰ ਦੇਖਦੇ ਹੋਏ ਇਹ ਅਹੁਦਾ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਲੋਕ ਇਸ ਵਾਰ ਬਸਪਾ ਦੀ ਸਰਕਾਰ ਬਣਾਉਣ ਦਾ ਮੰਨ ਬਣਾ ਚੁੱਕੇ ਹਨ।

ਇਸ ਮੌਕੇ ਨਗਿੰਦਰ ਮਾਂਗਾ ਨੇ ਕਿਹਾ ਕਿ ਪਾਰਟੀ ਵਲੋਂ ਦਿੱਤੀ ਜਿੰਮੇਵਾਰੀ ਨੂੰ ਆਪਣਾ ਫਰਜ ਮੰਨ ਕੇ ਨਿਭਾਵਾਂਗਾ ।ਉਨ੍ਹਾਂ ਕਿਹਾ ਕਿ ਲੋਕ ਸੈਂਟਰ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ।ਵਧ ਰਹੀ ਮਹਿੰਗਾਈ ਨੇ ਹਰ ਵਰਗ ਦੇ ਲੋਕਾ ਦਾ ਲੱਕ ਤੋੜ ਦਿੱਤਾ ਹੈ ਅਤੇ ਹੁਣ ਅਜਿਹੀ ਸਰਕਾਰ ਦੀ ਚੋਣ ਕਰਨ ਦੀ ਲੋੜ ਹੈ ਜੋ ਲੋਕਾਂ ਨੂੰ ਸੁੱਖ ਸਹੂਲਤਾਂ ਦੇ ਸਕੇ ਤੇ ਇਸ ਵਾਰ ਬਸਪਾ ਦੀ ਸਰਕਾਰ ਬਣਨ ਤੇ ਲੋਕਾਂ ਦੀਆਂ ਸਹੂਲਤਾਂ ਤੇ ਵਿਸ਼ੇਸ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਜਿਲ੍ਹਾ ਸੈਕਟਰੀ ਸਰਬਣ ਸਿੰਘ ਨਿਆਜੀਆਂ, ਹਲਕਾ  ਕੈਸ਼ੀਅਰ ਰਤਨ ਕੁਮਾਰ, ਹਲਕਾ ਸੈਕਟਰੀ ਚਮਨ ਲਾਲ, ਮਨਦੀਪ ਸਿੰਘ ਅਰਗੋਵਾਲ, ਪਟੇਲ ਸਿੰਘ ਧੁੱਗਾ ਕਲਾਂ, ਡਾਕਟਰ ਜਸਪਾਲ ਸਿੰਘ, ਧਰਮਪਾਲ ਭੱਟੀ ਕਾਲਰਾ,ਬਲਵਿੰਦਰ ਸਿੰਘ ਫਤਹਿਪੁਰ ਆਦਿ ਇਸ ਮੌਕੇ ਹਾਜਰ ਸਨ।

Related posts

Leave a Reply