#BSP_AKALI_PUNJAB: ਵੱਡੀ ਖ਼ਬਰ : ਬਸਪਾ ਨੂੰ ਲਾਂਭੇ ਕਰਕੇ ਬਾਦਲ ਦਲ ਨੇ ਹੁਣ ਅਦਾਕਾਰਾ ਸੋਨੀਆਂ ਮਾਨ ਨੂੰ ਮੋਹਾਲੀ ਤੋਂ ਉਮੀਦਵਾਰ ਐਲਾਨਿਆ

ਐੱਸਏਐੱਸ ਨਗਰਮੋਹਾਲੀ ਦੀ ਸਿਆਸੀ ਪਿੱਚ ’ਤੇ ਅਕਾਲੀ ਦਲ-ਬਸਪਾ ਨੇ ਐਲਾਨਨਾਮੇ ਦੇ ਬਾਵਜੂਦ ਉਮੀਦਵਾਰ  ਬਦਲ ਦਿੱਤਾ ਹੈ। ਪੁਆਧ ਦੇ ਜਮਪਲ ਗੁਰਮੀਤ ਸਿੰਘ ਬਾਕਰਪੁਰ ਦੀ ਥਾਂ ਹੁਣ ਅਦਾਕਾਰਾ ਸੋਨੀਆਂ ਮਾਨ ਮੋਹਾਲੀ ਤੋਂ ਅਕਾਲੀ ਦਲ ਦੀ ਸੀਟ ’ਤੇ ਚੋਣ ਲਡ਼ਨਗੇ।

ਇਸ ਬਾਰੇ ਚੰਡੀਗਡ਼੍ਹ ਵਿਖੇ ਪ੍ਰੋਗਰਾਮ ਵੀ ਰੱਖਿਆ ਜਾ ਰਿਹਾ ਹੈ। ਹਾਲਾਂ ਕਿ ਇਹ ਸੀਟ ਦੋਹਾਂ ਪਾਰਟੀਆਂ ਨੇ ਆਪਸੀ ਵੰਡ ਕਰਕੇ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਦਿੱਤੀ ਸੀ ਪਰ ਬਾਕਰਪੁਰ ਨੂੰ ਲਾਂਭੇ ਕਰਕੇ ਅਕਾਲੀ ਦਲ ਨੇ ਇਸ ਸੀਟ ’ਤੇ ਹੁਣ ਆਪਣੀ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ’ਚ ਪੁਰਾਣਾ ਸਿਆਸੀ ਪਿਛੋਕਡ਼ ਹੋਣ ਦੇ ਬਾਵਜੂਦ ਗੁਰਮੀਤ ਸਿੰਘ ਬਾਕਰਪੁਰ ਬਹੁਜਨ ਸਮਾਜ ਪਾਰਟੀ ਵੱਲੋਂ ਮੋਹਾਲੀ ਤੋਂ ਚੋਣ ਲਡ਼ਨ ਲਈ ਤਿਆਰ  ਸਨ ਬਲਕਿ ਵੱਡੇ ਪੱਧਰ ’ਤੇ ਸਿਆਸੀ ਬੈਠਕਾਂ ਵੀ ਕਰ ਰਹੇ ਸਨ।

ਹੁਣ ਜਦੋਂ ਫੇਰਬਦਲ ਕੀਤਾ ਗਿਆ ਹੈ ਤਾਂ ਮੋਹਾਲੀ ’ਚ ਬਾਹਰਲੇ ਜ਼ਿਲ੍ਹੇ ਤੋਂ ਲਿਆਂਦੇ ਗਏ ਉਮੀਦਵਾਰ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।  ਮੋਹਾਲੀ ’ਚ ਸਾਲ 2012 ਤੋਂ ਹੁਣ ਤਕ ਲੋਕਲ ਕਿਸੇ ਲੀਡਰ ਨੂੰ ਟਿਕਟ ਹੀ ਨਹੀਂ ਦਿੱਤੀ ਗਈ ਜਿਸ ਕਰਕੇ ਅਕਾਲੀ ਦਲ ਮੋਹਾਲੀ ਤੋਂ ਬੁਰੀ ਤਰ੍ਹਾਂ ਹਾਰਦਾ ਰਿਹਾ ਹੈ।

Related posts

Leave a Reply