BUREAU ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ ਕਿਸ਼ਨਗੜ੍ਹ ਇਲਾਕੇ ਚ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਟਰੈਫ਼ਿਕ ਪੁਲਿਸ ਵੱਲੋਂ ਕੱਟੇ ਚਲਾਣ

ਕਿਸ਼ਨਗੜ੍ਹ ਇਲਾਕੇ ਚ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਟਰੈਫ਼ਿਕ ਪੁਲਿਸ ਵੱਲੋਂ ਕੱਟੇ ਚਲਾਣ  
ਜਲੰਧਰ – (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ)  – ਐਸਐਸਪੀ ਨਵਜੋਤ ਸਿੰਘ ਮਾਹਲ ਦਿਹਾਤੀ ਅਤੇ ਡੀ ਐੱਸ ਪੀ ਸੁਰਿੰਦਰ ਪਾਲ ਟ੍ਰੈਫ਼ਿਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟਰੈਫਿਕ ਇੰਚਾਰਜ ਕਰਤਾਰਪੁਰ  ਏ ਐੱਸ ਆਈ  ਦਵਿੰਦਰ ਕੁਮਾਰ ਵਲੋਂ ਪੁਲਿਸ ਪਾਰਟੀ ਸਮੇਤ ਨੌਂਗਜਾ ਅਤੇ ਕਿਸ਼ਨਗੜ੍ਹ ਚੌਕ ਵਿਖੇ ਨਾਕਿਆਂ ਦੌਰਾਨ ਕਰਫਿਊ  ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵਾਹਨ ਜ਼ਬਤ ਕੀਤੇ ਅਤੇ ਨੌਂ ਦੇ ਚਲਾਨ ਵੀ  ਕੱਟੇ ਗਏ ।
 ਇਸ ਮੌਕੇ ਤੇ ਏ ਐੱਸ ਆਈ ਦਵਿੰਦਰ ਕੁਮਾਰ ਨੇ ਕਰਫਿਊ  ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਬਿਨਾਂ ਮਤਲਬ ਤੋਂ ਘੁੰਮਣ ਵਾਲਿਆਂ ਨੂੰ ਅਤੇ ਕਰਫਿਊ ਦੇ ਨਿਯਮਾਂ ਉਲੰਘਣਾ ਕਰਨ ਵਾਲਿਆਂ ਨੂੰ  ਕਿਸੇ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ।  
ਇਸ ਮੌਕੇ ਤੇ ਏਐੱਸਆਈ  ਨਿੱਕਾ ਰਾਮ ਏਐੱਸਆਈ ਸਤਨਾਮ ਸਿੰਘ  ਪੁਲਸ ਪਾਰਟੀ ਦੇ ਮੁਲਾਜ਼ਮ ਵੀ ਹਾਜ਼ਰ ਸਨ। 

Related posts

Leave a Reply