BUREAU ASHWANI : : ਨੌਜਵਾਨ ਜਗਤਾਰ ਸਿੰਘ ਰਵੀ ਦੀ ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ ਭੇਦ ਭਰੇ ਹਲਾਤਾਂ ਚ ਮੌਤ


> ਨੇੜਲੇ ਪਿੰਡ ਚੱਕ ਸ਼ਰੀਫ ਦਾ  ਸੀ 23 ਸਾਲਾ ਜਗਤਾਰ ਸਿੰਘ ਰਵੀ
> ਗੁਰਦਾਸਪੁਰ 15 ਅਪ੍ਰੈਲ ( ਅਸ਼ਵਨੀ ) :-
> ਨੇੜਲੇ ਪਿੰਡ ਚੱਕ ਸ਼ਰੀਫ਼ ਦੇ ਇੱਕ 23 ਸਾਲਾਂ ਨੌਜਵਾਨ ਦੀ ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ।ਪਿੰਡ ਵਾਸੀਆਂ ਅਤੇ ਮ੍ਰਿਤਕ ਦੇ ਪਿਤਾ ਬਲਵਿੰਦਰ ਨੇ ਦੱਸਿਆ ਕਿ ਜਗਤਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਢਾਈ ਸਾਲ ਪਹਿਲਾਂ ਅਮਰੀਕਾ ਵਿੱਚ ਸੁਨਹਿਰੇ ਭਵਿੱਖ ਲਈ  ਗਿਆ ਸੀ। ਜਿੱਥੇ ਉਹ ਹੁਣ ਆਪਣੇ ਟਰੱਕ ਤੇ ਡਰਾਈਵਰੀ ਕਰ ਰਿਹਾ ਸੀ। ਬੀਤੇ ਦਿਨ 14 ਅਪ੍ਰੈਲ ਨੂੰ ਉਸ ਦੇ ਟਰੱਕ ਦਾ ਵੱਡਾ ਹਾਦਸਾ ਹੋ ਗਿਆ ਸੀ ਜਿਸ ਵਿੱਚ ਟਰੱਕ ਅੱਗ ਦੀ ਭੇਟ ਚੜ੍ਹ ਗਿਆ ਸੀ। ਇਸ ਮੌਕੇ ਪੁਲਸ ਅਤੇ ਇੰਸ਼ੋਰੈਂਸ ਕੰਪਨੀ ਨੇ ਜਗਤਾਰ ਸਿੰਘ ਨੂੰ ਸੁਰੱਖਿਅਤ ਘਰ ਭੇਜ ਦਿੱਤਾ ਸੀ। ਉਸ ਦੇ ਸਾਥੀਆਂ ਨੇ ਦੱਸਿਆ ਕਿ ਉਹਨਾਂ ਜਦੋਂ ਸਵੇਰੇ ਦੇਖਿਆ ਤਾਂ ਜਗਤਾਰ ਸਿੰਘ ਆਪਣੇ ਰੂਮ ਵਿੱਚ ਮ੍ਰਿਤਕ ਪਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਜਗਤਾਰ ਸਿੰਘ ਰਵੀ ਬਹੁਤ ਛੋਟੀ ਉਮਰ ਦਾ ਸੀ ਜਦੋਂ ਉਹ ਅਮਰੀਕਾ  ਚਲਾ ਗਿਆ ਸੀ। ਜਗਤਾਰ ਸਿੰਘ ਦੀ ਮੌਤ ਨਾਲ ਪਿੰਡ ਚੱਕ ਸ਼ਰੀਫ ਅਤੇ ਇਲਾਕੇ ਚ ਸੋਗ ਦੀ ਲਹਿਰ ਹੈ।

Related posts

Leave a Reply