BUREAU CHEIF SANDEEP SINGH VIRDI- ਪਿੰਡਾਂ ਦੇ ਸਰਪੰਚਾਂ ਕਿਹਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨਹੀਂ ਦੇ ਪੰਚਾਇਤਾਂ ਨੂੰ ਰਾਸ਼ਨ April 21, 2020April 21, 2020 Adesh Parminder Singh BUREAU CHIEF SANDEEP SINGH VIRDI ਪਿੰਡਾਂ ਦੇ ਸਰਪੰਚਾਂ ਕਿਹਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨਹੀਂ ਦੇ ਰਿਹਾ ਪੰਚਾਇਤਾਂ ਨੂੰ ਰਾਸ਼ਨਜਲੰਧਰ – (ਸੰਦੀਪ ਸਿੰਘ ਵਿਰਦੀ ) – ਕੋਰੋਨਾ ਵਾਇਰਸ ਦੇ ਚੱਲਦੇ ਜਿੱਥੇ ਪੂਰੇ ਸੰਸਾਰ ਅੰਦਰ ਤਬਾਹੀ ਮੰਚੀ ਹੋਈ ਹੈ ਆਮ ਆਦਮੀ ਦੇ ਰੋਜ਼ਗਾਰ ਦੇ ਸਾਧਨ ਬਿਲਕੁਲ ਬੰਦ ਹਨ ਖਾਣ ਪੀਣ ਦਾ ਕੋਈ ਸਾਧਨ ਨਹੀਂ ਹੈ ਉੱਥੇ ਹਲਕਾ ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੱਲੋਂ ਪੰਚਾਇਤਾਂ ਨੂੰ ਰਾਸ਼ਨ ਨਾਂ ਦੇ ਕੇ ਆਪਣੇ ਚਹੇਤਿਆਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਅਤੇ ਅੱਗੋਂ ਉਹ ਬੰਦੇ ਵੋਟਾਂ ਪੱਕਿਆ ਕਰਨ ਲਈ ਆਪਣੇ ਚਹੇਤਿਆਂ ਨੂੰ ਰਾਸ਼ਨ ਵੰਡ ਰਹੇ ਹਨ ਅਤੇ ਲੋੜਵੰਦ ਪਰਿਵਾਰ ਭੁੱਖ ਨਾਲ ਤਰਫ਼ ਰਹੇ ਹਨ ਅਤੇ ਵਾਰ ਵਾਰ ਪਿੰਡਾਂ ਦੇ ਸਰਪੰਚਾਂ ਕੋਲ ਆ ਕੇ ਰਾਸ਼ਨ ਦੀ ਮੰਗ ਕਰ ਰਹੇ ਹਨ . ਇੰਨਾ ਗੱਲਾਂ ਦਾ ਪ੍ਰਗਟਾਵਾ ਨੂਰਪੁਰ ਦੇ ਸਰਪੰਚ ਰਾਜ ਕੁਮਾਰ , ਰਾਉਵਾਲੀ ਸਰਪੰਚ ਬਲਵੀਰ ਸਿੰਘ , ਨੰਗਲ ਸਰਪੰਚ ਪਤੀ ਵਿਜੇ ਕੁਮਾਰ , ਰੰਧਾਵਾ ਮਸੰਦਾ ਨੰਬਰਦਾਰ ਬੀਰ ਚੰਦ ਸੁਰੀਲਾ , ਕਬੂਲਪੁਰ ਸਰਪੰਚ ਪਤੀ ਰਮੇਸ ਲਾਲ , ਸੇਖੇ ਸਰਪੰਚ ਰਣਜੀਤ ਕੁਮਾਰ , ਮੁਬਾਰਕਪੁਰ ਸਰਪੰਚ ਤੀਰਥ ਕੋਰ ਆਦਿ ਨੇ ਕੀਤਾ । ਉਨ੍ਹਾਂ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਇਸ ਦੁੱਖ ਦੀ ਘੜੀ ਵਿੱਚ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਲੋੜਵੰਦਾ ਦੀ ਮਦਦ ਕੀਤੀ ਜਾਵੇ ਜੇਕਰ ਅਜਿਹਾ ਨਾਂ ਹੋਇਆ ਤਾਂ ਲੋੜਵੰਦ ਬੇਸਹਾਰੇ ਲੋਕ ਸੜਕਾਂ ਉੱਪਰ ਆਉਣ ਲਈ ਮਜਬੂਰ ਹੋ ਜਾਣਗੇ ਸਰਕਾਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਲਦੀ ਤੋਂ ਜਲਦੀ ਸਰਪੰਚਾਂ , ਪੰਚਾਇਤਾਂ ਕੋਲ ਰਾਸ਼ਨ ਭੇਜੇ ਤਾਂ ਜੋ ਲੋੜਵੰਦਾ ਦੀ ਮਦਦ ਹੋ ਸਕੇ । ਇਸ ਮੌਕੇ ਹੋਰ ਜਾਣਕਾਰੀ ਦਿੰਦੇ ਹੋਏ ਨੂਰਪੁਰ ਦੇ ਸਰਪੰਚ ਰਾਜ ਕੁਮਾਰ ਰਾਣਾ ਨੇ ਦੱਸਿਆ ਕਿ ਪਿੰਡ ਦੇਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਿੰਡਾਂ ਵਿੱਚ ਲਗਾਏ ਜਾ ਰਹੇ ਠੀਕਰੀ ਪਹਿਰੇ ਵਾਲੇ ਲੋਕਾਂ ਨੂੰ ਵੀ ਨਸ਼ਾ ਦੇ ਕੇ ਜਾ ਡਰਾ ਧਮਕਾ ਕੇ ਰਾਤ ਸਮੇ ਪਹਿਰਾ ਬੰਦ ਕਰਵਾ ਦਿੱਤਾ ਜਾਂਦਾ ਹੈ ਤਾਂ ਜੋ ਉਨਾ ਦੇ ਨਸ਼ੇ ਦੇ ਕਾਰੋਬਾਰ ਵਿੱਚ ਕੋਈ ਰੁਕਾਵਟ ਨਾਂ ਆਵੇ। ਉਨ੍ਹਾਂ ਕਿਹਾ ਕਿ ਅਸੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਨਸ਼ਾ ਤਸਕਰਾਂ ਨੂੰ ਵੀ ਨੱਥ ਪਾਈ ਜਾਵੇ Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...