BUREAU RAJAN : ਪਠਾਨਕੋਟ ਵਿੱਚ 24 ਲੋਕਾਂ ਦੀ ਕਰੋਨਾ ਰਿਪੋਰਟ ਪਾਜੀਟਿਵ ਅਤੇ 225 ਲੋਕਾਂ ਦੀ ਰਿਪੋਰਟ ਕਰੋਨਾ ਨੈਗੇਟਿਵ

ਜਿਲ•ਾ ਪਠਾਨਕੋਟ ਵਿੱਚ 17 ਅਪ੍ਰੈਲ ਨੂੰ ਆਈ 20 ਲੋਕਾਂ ਦੀ ਮੈਡੀਕਲ ਰਿਪੋਰਟ, 20 ਵਿਚੋਂ 20 ਲੋਕ ਕਰੋਨਾ ਨੇਗੇਟਿਵ
ਪਠਾਨਕੋਟ ਵਿੱਚ 24 ਲੋਕਾਂ ਦੀ ਕਰੋਨਾ ਰਿਪੋਰਟ ਪਾਜੀਟਿਵ ਅਤੇ 225 ਲੋਕਾਂ ਦੀ ਰਿਪੋਰਟ ਕਰੋਨਾ ਨੈਗੇਟਿਵ

ਪਠਾਨਕੋਟ, 17 ਅਪ੍ਰੈਲ (RAJINDER RAJAN BUREAU CHIEF)
ਜਿਲ•ਾ ਪਠਾਨਕੋਟ ਵਿੱਚ ਹੁਣ ਤੱਕ ਕਰੋਨਾ ਪਾਜੀਟਿਵ ਲੋਕਾਂ ਦੀ ਸੰਖਿਆ 24 ਹੈ ਅਤੇ 225 ਲੋਕਾਂ ਦੀ ਰਿਪੋਰਟ ਕਰੋਨਾ ਨੈਗੇਟਿਵ ਆਈ ਹੈ ਜਦਕਿ ਕੂਝ ਲੋਕਾਂ ਦੀ ਅਜੇ ਰਿਪੋਰਟ ਆਉਂਣੀ ਬਾਕੀ ਹੈ। ਇਹ ਜਾਣਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 17 ਅਪ੍ਰੈਲ ਨੂੰ 20 ਲੋਕਾਂ ਦੀ ਮੈਡੀਕਲ ਰਿਪੋਰਟ ਸਿਹਤ ਵਿਭਾਗ ਪਠਾਨਕੋਟ ਨੂੰ ਪ੍ਰਾਪਤ ਹੋਈ ਹੈ ਅਤੇ ਅੱਜ ਪ੍ਰਾਪਤ ਹੋਈ ਮੈਡੀਕਲ ਰਿਪੋਰਟ ਅਨੁਸਾਰ 20 ਲੋਕਾਂ ਦੀ ਮੈਡੀਕਲ ਰਿਪੋਰਟ ਨੈਗੇਟਿਵ ਆਈ ਹੈ। ਉਨ੍ਰਾਂ ਦੱਸਿਆ ਕਿ ਅਮ੍ਰਿਤਸਰ ਵਿਖੇ ਜਿਸ ਸੁਮਨ ਨਾਲ ਦੀ ਲੜਕੀ ਜੋ ਕਿ ਪਠਾਨਕੋਟ ਨਿਵਾਸੀ ਹੈ ਦੀ ਮੋਤ ਕਿਡਨੀ ਫੈਲ ਹੋਣ ਨਾਲ ਹੋਈ ਹੈ ਅਤੇ ਸੁਮਨ ਦੀ ਮੈਡੀਕਲ ਰਿਪੋਰਟ ਜੋ ਕਿ ਅਮ੍ਰਿਤਸਰ ਸਿਹਤ ਵਿਭਾਗ ਵੱਲੋਂ ਲਈ ਸੀ ਉਹ ਰਿਪੋਰਟ ਵੀ ਕਰੋਨਾ ਨੈਗੇਟਿਵ ਆਈ ਹੈ।
ਉਨ•ਾਂ ਦੱਸਿਆ ਕਿ ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਜਿਲ•ਾ ਪਠਾਨਕੋਟ ਵਿੱਚ ਹੁਣ ਤੱਕ 225 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾਂ ਨੈਗੇਟਿਵ ਹੈ ਅਤੇ 24 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਹੈ। ਉਨ•ਾਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਕਰਫਿਓ ਦੀ ਪਾਲਣਾ ਕਰੀਏ ਅਤੇ ਘਰ•ਾਂ ਅੰਦਰ ਰਹੀਏ ਤਾਂ ਜੋ ਇਸ ਬੀਮਾਰੀ ਨੂੰ ਹਰਾਇਆ ਜਾ ਸਕੇ। ਉਨ•ਾਂ ਦੱਸਿਆ ਕਿ ਜਿਲ•ਾ ਪ੍ਰਸਾਸਨ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਵੱਖ ਵੱਖ ਖੇਤਰਾਂ ਵਿੱਚ ਸਰਵੇ ਕਰਵਾਇਆ ਜਾ ਰਿਹਾ ਹੈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
CONTACT FOR NEWS
BUREAU CHIEF (RAJINDER RAJAN)
PATHANKOT



CANADIAN DOABA TIMES

Related posts

Leave a Reply