BUREAU RAJAN : ਪਠਾਨਕੋਟ ਦੀ ਕਣਕ ਮੰਡੀਆਂ ਵਿੱਚ ਕਣਕ ਦੀ ਆਮਦ ਆਉਂਣੀ ਹੋਈ ਸੁਰੂ, ਡਿਪਟੀ ਕਮਿਸ਼ਨਰ ਵੱਲੋਂ ਮੰਡੀਆਂ ਦਾ ਦੋਰਾ ਕਰ ਲਿਆ ਜਾਇਜਾ

ਜਿਲ•ਾ ਪਠਾਨਕੋਟ ਦੀ ਕਣਕ ਮੰਡੀਆਂ ਵਿੱਚ ਕਣਕ ਦੀ ਆਮਦ ਆਉਂਣੀ ਹੋਈ ਸੁਰੂ
ਡਿਪਟੀ ਕਮਿਸ਼ਨਰ ਵੱਲੋਂ ਮੰਡੀਆਂ ਦਾ ਦੋਰਾ ਕਰ ਲਿਆ ਜਾਇਜਾ
ਪਠਾਨਕੋਟ, 21 ਅਪ੍ਰੈਲ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ )
ਜਿਲ•ਾ ਪਠਾਨਕੋਟ ਦੀਆਂ ਮੰਡੀਆਂ ਵਿੱਚ ਅੱਜ ਤੋਂ ਕਣਕ ਦੀ ਆਮਦ ਹੋਣਾ ਸੁਰੂ ਹੋ ਗਈ ਜਿਸ ਦੇ ਅੱਜ ਪਹਿਲੇ ਦਿਨ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਕਾਨਵਾਂ, ਸਿਹੋੜਾ ਅਤੇ ਹੋਰ ਮੰਡੀਆਂ ਦਾ ਸਪੈਸਲ ਦੋਰਾ ਕੀਤਾ ਗਿਆ ਅਤੇ ਮੰਡੀਆਂ ਵਿੱਚ ਕੀਤੇ ਗਏ ਪ੍ਰਬੰਧਾ ਦਾ ਜਾਇਜਾ ਲਿਆ। ਇਸ ਤੋਂ ਇਲਾਵਾ ਉਨ•ਾਂ ਵੱਲੋਂ ਮੰਡੀਆਂ ਵਿੱਚ ਪਹੁੰਚੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਮੰਡੀਆਂ ਵਿੱਚ ਕਿਸੇ ਤਰ•ਾਂ ਦੀਆਂ ਸਮੱਸਿਆਵਾਂ ਦੇ ਬਾਰੇ ਵਿੱਚ ਵੀ ਗੱਲਬਾਤ ਕੀਤੀ ਗਈ। ਇਸ ਮੋਕੇ ਤੇ ਉਨ•ਾਂ ਨਾਲ ਸਰਵਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਡਾ. ਹਰਤਰਨਪਾਲ ਸਿੰਘ ਮੁੱਖ ਖੇਤੀ ਬਾੜੀ ਅਫਸ਼ਰ, ਸੁਖਵਿੰਦਰ ਸਿੰਘ ਜਿਲ•ਾ ਖੁਰਾਕ ਤੇ ਸਪਲਾਈ ਕੰਟਰੋਲਰ, ਬਲਬੀਰ ਬਾਜਵਾ ਸਕੱਤਰ ਮਾਰਕਿਟ ਕਮੇਟੀ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਪਠਾਨਕੋਟ ਅੱਜ ਕਾਨਵਾਂ ਮੰਡੀ ਵਿੱਚ ਪਹੁੰਚੇ ਅਤੇ ਸਾਰੇ ਪ੍ਰਬੰਧਾ ਦਾ ਜਾਇਜਾ ਲਿਆ। ਉਨ•ਾਂ ਕਣਕ ਵਿੱਚ ਪਾਈ ਜਾਣ ਵਾਲੀ ਨਮੀ ਦੀ ਚੈਕਿੰਗ ਲਈ ਆਖਿਆ ਗਿਆ ਜਿਸ ਤੇ ਉਨ•ਾਂ ਵੱਲੋਂ ਸੰਤੁਸਟੀ ਜਤਾਈ ਗਈ। ਉਨ•ਾਂ ਦੱਸਿਆ ਕਿ ਅੱਜ ਕਣਕ ਦੀ ਪਹਿਲੇ ਦਿਨ ਖਰੀਦ ਕੀਤੀ ਗਈ ਹੈ ਜਿਸ ਅਧੀਨ ਜਿਲ•ਾ ਪਠਾਨਕੋਟ ਦੀਆਂ 15 ਮੰਡੀਆਂ ਵਿੱਚੋਂ ਨੰਗਲਭੂਰ,ਸਿਹੋੜਾ ਕਲ•ਾ, ਘੋਹ,ਕਾਨਵਾਂ, ਨਰੋਟ ਜੈਮਲ ਸਿੰਘ, ਸਰਨਾ, ਬਮਿਆਲ , ਫਿਰੋਜਪੁਰ ਕਲ•ਾ, ਨੰਗਲਭੂਰ, ਫਰਵਾਲ ਅਤੇ ਹੈਬਤ ਪਿੰਡੀ ਮੰਡੀਆਂ ਵਿੱਚ ਪਹਿਲੇ ਦਿਨ ਕਰੀਬ 638 ਮੀਟਰਿਕ ਕਣਕ ਪਹੁੰਚੀ ਜਿਸ ਵਿੱਚੋਂ ਪਨਗ੍ਰੇਨ ਅਤੇ ਐਫ.ਸੀ.ਆਈ. ਖਰੀਦ ਏਜੰਸੀ ਵੱਲੋਂ 109 ਮੀਟਰਿਕ ਕਣਕ ਦੀ ਖਰੀਦ ਕੀਤੀ ਗਈ। ਜਦਕਿ  ਤਾਰਾਗੜ•, ਪਠਾਨਕੋਟ,ਭੋਆ ਅਤੇ ਮਲਿਕਪੁਰ ਕਣਕ ਮੰਡੀਆਂ ਵਿੱਚ ਅੱਜ ਪਹਿਲੇ ਦਿਨ ਕਣਕ ਨਹੀਂ ਪਹੁੰਚੀ । ਉਨ•ਾਂ ਕਿਹਾ ਕਿ ਕਰੋਨਾ ਵਾਈਰਸ ਨੂੰ ਲੈ ਕੇ ਮੰਡੀਆਂ ਵਿੱਚ ਵੀ ਸੋਸਲ ਡਿਸਟੈਂਸ ਦਾ ਵਿਸ਼ੇਸ ਧਿਆਨ ਰੱਖਿਆ ਗਿਆ ਹੈ ਮਾਰਕਿੰਗ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਉਸ ਮਾਰਕਿੰਗ ਵਿੱਚ ਹੀ ਕਣਕ ਦੀ ਢੇਰੀ ਲਗਾਉਂਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।
ਮੰਡੀਆਂ ਦੇ ਦੋਰੇ ਦੋਰਾਨ ਉਨ•ਾਂ ਕਿਹਾ ਕਿ ਕਰੋਨਾ ਵਾਈਰਸ ਦਾ ਵਿਸਤਾਰ ਇਸ ਸਮੇਂ ਚਅ ਰਿਹਾ ਹੈ ਅਤੇ ਜਿਲ•ਾ ਪ੍ਰਸਾਸਨ ਵੱਲੋਂ ਮੰਡੀਆਂ ਨੂੰ ਲੈ ਕੇ ਵਿਸ਼ੇਸ ਹਦਾਇਤਾਂ ਦਿੱਤੀਆਂ ਗਈਆਂ ਹਨ। ਜਿਵੇ ਮੰਡੀਆਂ ਵਿੱਚ ਹੈਂਡਵਾਸ ਲਈ ਪ੍ਰਬੰਧ, ਸੈਨਟਾਈਜਰ, ਪੀਣ ਵਾਲੇ ਪਾਣੀ ਦੀ ਵਿਵਸਥਾ, ਕਿਸਾਨਾਂ ਤੇ ਠਹਿਰਣ ਲਈ ਵਿਵਸਥਾ ਆਦਿ ਸਾਰੇ ਪ੍ਰਬੰਧਾਂ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ•ਾਂ ਕਿਹਾ ਕਿ ਮੰਡੀ ਵਿੱਚ ਪਹੁੰਚਣ ਵਾਲੇ ਹਰੇਕ ਕਿਸਾਨ ਨੂੰ ਮਾਸਕ ਪਾਉਂਣਾ ਬਹੁਤ ਜਰੂਰੀ ਹੈ , ਉਨ•ਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਵਿੱਚ ਵਿਸ਼ੇਸ ਤੋਰ ਤੇ ਡਾਕਟਰਾਂ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਅਗਰ ਕਿਸਾਨ ਕਿਸੇ ਤਰ•ਾਂ ਦੀ ਬੀਮਾਰੀ ਆਦਿ ਜਾਂ ਕਿਸੇ ਹੋਰ ਬੀਮਾਰੀ ਨਾਲ ਪੀੜਤ ਹੁੰਦੇ ਹਨ ਤਾਂ ਉਨ•ਾਂ ਦਾ ਮੋਕੇ ਤੇ ਹੀ ਇਲਾਜ ਕੀਤਾ ਜਾ ਸਕੇ

Related posts

Leave a Reply