BUREAU RAJINDER RAJAN :. ਜਿਲ•ਾ ਮੈਜਿਸਟ੍ਰੇਟ ਵੱਲੋਂ ਅਨੰਦਪੁਰ, ਕੂਲੀਆਂ ਅਤੇ ਬਗਿਆਲ ਚੋਂ ਕਰਫਿਓ ਦੋਰਾਨ ਦਿੱਤੀਆਂ ਛੋਟਾਂ ਰੱਦ

RAJINDER RAJAN (BUREAU CHIEF)
 
ਪਠਾਨਕੋਟ, 15 ਅਪ੍ਰੈਲ
ਜਿਲ•ਾ ਪਠਾਨਕੋਟ ਵਿੱਚ ਸੁਜਾਨਪੁਰ ਤੋਂ ਬਾਅਦ ਪਠਾਨਕੋਟ ਵਿੱਚ ਕਰੋਨਾਂ ਦਾ ਮਰੀਜ ਪਾਜੀਟਿਵ ਪਾਏ ਜਾਣ ਤੇ ਅਨੰਦਪੁਰ ਰੜ•ਾਂ/ਕੂਲੀਆਂ ਨਿਵਾਸੀ ਰਾਜ ਕੁਮਾਰ ਦੇ ਸੰਪਰਕ ਲੋਕਾਂ ਵਿੱਚੋਂ ਪਿੰਡ ਬਗਿਆਲ ਦੀ ਨਿਵਾਸੀ ਮਹਿਲਾ ਵੀ ਕਰੋਨਾ ਪਾਜੀਟਿਵ ਪਾਈ ਗਈ ਸੀ
ਇਸ ਪ੍ਰਤੀ ਅੱਜ ਸ. ਗੁਰਪ੍ਰੀਤ ਸਿੰਘ ਖਹਿਰਾ ਜਿਲ•ਾ ਮੈਜਿਸਟ੍ਰੇਟ ਪਠਾਨਕੋਟ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਲ•ਾਂ ਪਠਾਨਕੋਟ ਦੇ ਅਨੰਦਪੁਰ ਰੜ•ਾਂ/ਕੂਲੀਆਂ  ਅਤੇ ਪਿੰਡ ਬਗਿਆਲ ਵਿੱਚ  ਕਰੋਨਾ ਪਾਜੀਟਿਵ ਮਰੀਜ ਪਾਏ ਗਏ ਸਨ ਇਸ ਲਈ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਕੋਵਿਡ 19 ਦੇ ਜਾਨਲੇਵਾ ਪ੍ਰਭਾਵ ਤੋਂ ਬਚਣ ਲਈ ਉਨ•ਾਂ ਵੱਲੋਂ 23 ਮਾਰਚ 2020 ਤੋਂ ਜਾਰੀ ਕੀਤੇ ਗਏ ਕਰਫਿਓ  ਦੋਰਾਨ ਸਮੇਂ ਸਮੇਂ ਤੇ ਇਸ ਦਫਤਰ ਵੱਲੋਂ ਜਾਰੀ ਕੀਤੀਆਂ ਗਈਆਂ ਛੋਟਾਂ ਨੂੰ ਤੁਰੰਤ ਪ੍ਰਭਾਵ ਤੇ ਅਨੰਦਪੁਰ ਰੜ•ਾਂ/ਕੂਲੀਆਂ ਅਤੇ ਪਿੰਡ ਬਗਿਆਲ ਲਈ ਅਗਲੇ ਹੁਕਮਾਂ ਤੱਕ ਰੱਦ ਕੀਤੀਆਂ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ ਕਿਹਾ ਕਿ ਅਨੰਦਪੁਰ ਰੜ•ਾਂ/ਕੂਲੀਆਂ ਅਤੇ ਪਿੰਡ ਬਗਿਆਲ ਤੇ ਉਕਤ ਜਾਰੀ ਹੋਏ ਕਰਫਿਓ ਦੇ ਹੁਕਮ ਪੂਰੀ ਤਰ•ਾਂ ਨਾਲ ਲਾਗੂ ਹੋਣਗੇ ਅਤੇ ਇਸ ਸਬੰਧੀ ਕਿਸੇ ਵੀ ਤਰ•ਾਂ ਦੀ ਕੋਈ ਛੋਟ ਨਹੀਂ ਹੋਵੇਗੀ।

Related posts

Leave a Reply