BUREAU SANDEEP VIRDI :: > ਸੀਨੀਅਰ ਪੱਤਰਕਾਰ ਦੀ ਹੋਈ ਲੁੱਟ-ਖੋਹ ਅਤੇ ਪੁਲਿਸ ਦੀ ਬਦਸਲੂਕੀ ਦਾ ਪ.ਸ.ਸ.ਫ. ਵਲੋਂ ਵਿਰੋਧ April 20, 2020April 20, 2020 Adesh Parminder Singh ਸੀਨੀਅਰ ਪੱਤਰਕਾਰ ਦੀ ਹੋਈ ਲੁੱਟ-ਖੋਹ ਅਤੇ ਪੁਲਿਸ ਦੀ ਬਦਸਲੂਕੀ ਦਾ ਪ.ਸ.ਸ.ਫ. ਵਲੋਂ ਵਿਰੋਧਜਲੰਧਰ : ( ਸੰਦੀਪ ਸਿੰਘ ਵਿਰਦੀ /ਗੁਰਪ੍ਰੀਤ ਸਿੰਘ ) – ਪੰਜਾਬ ਦੇ ਸਰਕਾਰੀ, ਅਰਧ-ਸਰਕਾਰੀ ਅਤੇ ਹਰ ਤਰ੍ਹਾਂ ਦੇ ਕੰਟਰੈਕਟ, ਡੇਲੀ-ਵੇਜ਼, ਮਾਣ-ਭੱਤੇ, ਆਊਰ-ਸੋਰਸਿੰਗ ਅਤੇ ਇੰਨਸੈਨਟਿਵ ਤੇ ਕੰਮ ਕਰਦੇ ਮੁਲਾਜ਼ਮਾਂ ਦੀ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ,ਜ਼ਿਲ੍ਹਾ ਜਲੰਧਰ ਇਕਾਈ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ, ਜਨਰਲ ਸਕੱਤਰ ਰਾਜਿੰਦਰ ਸ਼ਰਮਾ, ਵਿੱਤ ਸਕੱਤਰ ਕੁਲਦੀਪ ਸਿੰਘ ਕੌੜਾ, ਪਰੈੱਸ ਸਕੱਤਰ ਕੁਲਦੀਪ ਵਾਲੀਆ,ਕਾਰਜਕਾਰੀ ਸਕੱਤਰ ਨਿਰਮੋਲਕ ਸਿੰਘ ਹੀਰਾ,ਅਕਲ ਚੰਦ ਸਿੰਘ, ਜਸਵੀਰ ਸਿੰਘ ਨਗਰ(ਕਾਰਜਕਾਰਨੀ ਮੈਂਬਰ),ਗੌਰਮਿੰਟ ਟੀਚਰਜ਼ ਯੂਨੀਅਨ ਇਕਾਈ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ,ਜਨਰਲ ਸਕੱਤਰ ਗਣੇਸ਼ ਭਗਤ,ਵਿੱਤ ਸਕੱਤਰ ਰਾਮਪਾਲ ਮਹੇ, ਪਰਚਾਰ ਸਕੱਤਰ ਪਰਨਾਮ ਸਿੰਘ ਸੈਣੀ,ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜਲੰਧਰ ਦੀ ਪ੍ਰਧਾਨ ਕਮਲਜੀਤ ਕੌਰ, ਜਨਰਲ ਸਕੱਤਰ ਸੁਰਿੰਦਰ ਕੌਰ ਸਹੋਤਾ, ਵਿੱਤ ਸਕੱਤਰ ਕੁਲਦੀਪ ਕੌਰ ਰੁੜਕਾ, ਸੂਬਾ ਪਰੈੱਸ ਸਕੱਤਰ ਅਵਤਾਰ ਕੌਰ ਬਾਸੀ ਨੇ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਚੰਡੀਗੜ੍ਹ ਵਿਖੇ ਇੱਕ ਸੀਨੀਅਰ ਪੱਤਰਕਾਰ ਤੇ ਗੁੰਡਾ ਅਨਸਰਾਂ ਵਲੋਂ ਕੀਤੇ ਹਮਲੇ ਅਤੇ ਇੱਕ ਹੋਰ ਪੱਤਰਕਾਰ ਨੂੰ ਥਾਣੇ ਲਜਾ ਕੇ ਪੁਲਿਸ ਵਲੋਂ ਕੀਤੀ ਬਦਸਲੂਕੀ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਇਹਨਾਂ ਸ਼ਰਮਨਾਕ ਘਟਨਾਵਾਂ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਕਾਰ ਦਵਿੰਦਰ ਪਾਲ ਸਿੰਘ ਨਾਲ ਚੰਡੀਗੜ੍ਹ ਪੁਲਿਸ ਵਲੋਂ ਜੋ ਬਦਸਲੂਕੀ ਕੀਤੀ ਹੈ ਅਤੇ ਨਜਾਇਜ਼ ਤੌਰ ਤੇ ਥਾਣੇ ਲਜਾ ਕੇ ਜੋ ਬੇਇਜ਼ਤੀ ਕੀਤੀ ਹੈ ਉਸ ਨਾਲ ਫਿਰ ਪੁਲਿਸ ਦੀ ਕਾਰਵਾਈ ਵਿੱਚ ਹੈਂਕੜਬਾਜੀ ਦਿਖਾਈ ਦਿੱਤੀ ਹੈ।ਉਹਨਾਂ ਕਿਹਾ ਕਿ ਕੋਰੋਨਾ ਜਿਹੀ ਨਾਮੁਰਾਦ ਬਿਮਾਰੀ ਨਾਲ ਸਿਹਤ ਕਾਮਿਆਂ ਦੀ ਤਰ੍ਹਾਂ ਲੜਾਈ ਲੜ ਰਹੇ ਪੁਲਿਸ ਕਰਮੀਆਂ ਨੂੰ ਸਨਮਾਨਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ ਉੱਥੇ ਹੀ ਅਖਬਾਰਾਂ ਰਾਹੀਂ ਸੂਬੇ ਦੇ ਹਾਲਾਤਾਂ ਦੀ ਜਾਣਕਾਰੀ ਪ੍ਰਦਾਨ ਕਰਦੇ ਅਤੇ ਸਰਕਾਰ ਦੇ ਨਿਰਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਪੱਤਰਕਾਰਾਂ ਤੇ ਪੁਲਿਸ ਵਲੋਂ ਕੀਤੀ ਜਾਣੀ ਬਦਸਲੂਕੀ ਵੀ ਕੋਰੋਨਾ ਦੀ ਜੰਗ ਵਿੱਚ ਸ਼ਹੀਦ ਹੋ ਰਹੇ ਪੁਲਿਸ ਜਵਾਨਾਂ ਦੀ ਸ਼ਹੀਦੀ ਤੇ ਧੱਬਾ ਸਾਬਿਤ ਹੋਵੇਗੀ। ਆਗੂਆਂ ਵਲੋਂ ਚੰਡੀਗੜ੍ਹ ਦੇ ਹੀ ਇੱਕ ਸੀਨੀਅਰ ਪੱਤਰਕਾਰ ਗੁਰਉਪਦੇਸ਼ ਸਿੰਘ ਭੁੱਲਰ ਨਾਲ ਕੁਝ ਗੁੰਡਾ ਅਨਸਰਾਂ ਵਲੋਂ ਕੀਤੀ ਲੁੱਟ-ਖੋਹ ਦੀ ਵੀ ਪੁਰਜ਼ੋਰ ਨਿਖੇਧੀ ਕਰਦਿਆਂ ਕਿਹਾ ਹੈ ਕਿ ਪੁਲਿਸ ਨੂੰ ਲਾਅ ਐਂਡ ਆਰਡਰ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਆਗੂਆਂ ਵਲੋਂ ਮੰਗ ਕੀਤੀ ਗਈ ਹੈ ਕਿ ਗੁਰ ਉਪਦੇਸ਼ ਭੁੱਲਰ ਦੀ ਕੀਤੀ ਲੁੱਟ-ਖੋਹ ਵਿੱਚ ਸ਼ਾਮਿਲ ਗੁੰਡਾਂ ਅਨਸਰਾਂ ਦੀ ਤੁਰੰਤ ਭਾਲ ਕਰਕੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਅਤੇ ਦਵਿੰਦਰ ਪਾਲ ਸਿੰਘ ਨਾਲ ਕੀਤੀ ਬਦਸਲੂਕੀ ਵਿੱਚ ਸ਼ਾਮਿਲ ਚੰਡੀਗੜ੍ਹ ਪੁਲਿਸ ਅਧਿਕਾਰੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਪ੍ਰੈਸ ਆਪਣੀ ਆਜ਼ਾਦੀ ਨਾਲ ਦੇਸ਼ ਅਤੇ ਪ੍ਰਾਂਤ ਦੇ ਹਾਲਾਤਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਜਾਰੀ ਰੱਖ ਸਕੇ । Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...