BUREAU SANDEEP VIRDI :ਹਲਕਾ ਵਿਧਾਇਕ ਵੱਲੋਂ ਪਿੰਡ ਮੰਨਣਾ ਵਿਖੇ 100 ਲੋੜਵੰਦਾਂ ਪਰਿਵਾਰਾਂ ਲਈ ਭੇਜਿਆ ਰਾਸ਼ਨ – ਸਰਪੰਚ ਨੇ ਆਪਣੇ ਚਹੇਤਿਆਂ ਨੂੰ ਵੰਡਿਆ 

 
* ਜਿਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਨਹੀਂ ਮਿਲਿਆ ਉਨ੍ਹਾਂ ਨੂੰ ਜਲਦ ਹੀ ਦਿੱਤਾ ਜਾਵੇਗਾ ਰਾਸ਼ਨ – ਵਿਧਾਇਕ ਚੌਧਰੀ ਸੁਰਿੰਦਰ ਸਿੰਘ 
* ਰਾਸ਼ਨ ਤੋਂ ਵਾਂਝੇ ਰਹਿ ਗਏ ਪਰਿਵਾਰਾਂ ਵੱਲੋਂ ਸਰਪੰਚ ਖਿਲਾਫ਼ ਕੱਢੀ ਭੜਾਸ 
ਜਲੰਧਰ – (ਸੰਦੀਪ ਸਿੰਘ ਵਿਰਦੀ /ਗੁਰਪ੍ਰੀਤ ਸਿੰਘ) – ਹਲਕਾ ਕਰਤਾਰਪੁਰ ਦੇ ਪਿੰਡ ਮੰਨਣਾ ਵਿਖੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵੱਲੋਂ 100 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਭੇਜਿਆ ਗਿਆ ਸੀ । ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਤਰਸੇਮ ਲਾਲ ਤੇ ਪਿੰਡ ਵਾਸੀਆਂ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਆਪਣੇ ਚਹੇਤਿਆਂ ਨੂੰ ਜੋ ਕਿ ਵਿਦੇਸ਼ ਗਏ ਹੋਏ ਹਨ ਅਤੇ ਸਰਕਾਰੀ ਨੌਕਰੀਆਂ ਕਰਦੇ ਹਨ ।ਉਨ੍ਹਾਂ ਦੇ ਪਰਿਵਾਰਾਂ ਨੂੰ ਰਾਸ਼ਨ ਵੰਡ ਦਿੱਤਾ ਗਿਆ । ਜਦਕਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਨਹੀਂ ਦਿੱਤਾ ਗਿਆ ।ਜਦੋਂ ਉਨ੍ਹਾਂ ਸਰਪੰਚ ਤੋਂ ਪੁੱਛਿਆ ਕਿ ਸਾਨੂੰ ਰਾਸ਼ਨ ਕਿਉਂ ਨਹੀਂ ਦਿੱਤਾ ਗਿਆ ਤਾਂ ਉਸ ਨੇ ਕਿਹਾ ਕਿ ਅਗਲੀ ਵਾਰ ਤੁਹਾਨੂੰ  ਵੀ ਦੇ ਦਿੱਤਾ ਜਾਵੇਗਾ ।
 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਮਨ ਲਾਲ , ਪਰਮਜੀਤ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਲੱਗਭੱਗ 30 ਪਰਿਵਾਰ ਜਿਨ੍ਹਾਂ ਵਿੱਚੋਂ  ਸੁਰਜੀਤ ਕੌਰ, ਸੋਹਣ ਲਾਲ ,ਸੋਮ ਲਾਲ, ਮਨਜੀਤ ਰਾਮ ,ਰਾਮ ਕਿਸ਼ਨ, ਦਲਜੀਤ,  ਬਲਵਿੰਦਰ ਰਾਮ, ਲਖਵਿੰਦਰ ਕਾਲਾ ,ਜੋਗਿੰਦਰ ਪਾਲ ,ਕੁਲਵਿੰਦਰ ਕੁਮਾਰ, ਦਲਜੀਤ ਕੁਮਾਰ ਆਦਿ ਪਰਿਵਾਰ ਜਿਨ੍ਹਾਂ ਨੂੰ ਰਾਸ਼ਨ ਨਹੀਂ ਦਿੱਤਾ ਗਿਆ ।ਉਕਤ ਸਾਰੇ ਹੀ ਪਰਿਵਾਰ ਰੋਜ਼ਾਨਾ ਦਿਹਾੜੀ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਹਨ ।ਲਾਕਡਾਊਨ ਕਾਰਨ  ਉਕਤ ਪਰਿਵਾਰਾਂ ਦਾ ਗੁਜ਼ਾਰਾ ਬਹੁਤ ਹੀ ਔਖਾ ਚੱਲ ਰਿਹਾ ਹੈ।ਬਹੁਤ ਸਾਰੇ ਪਰਿਵਾਰਾਂ ਦੇ ਨੀਲੇ ਕਾਰਡ ਹੀ ਨਹੀਂ ਬਣੇ ਹੋਏ ਹਨ ।ਗ਼ੈਰ ਜ਼ਰੂਰਤਮੰਦਾਂ ਦੇ ਨੀਲੇ ਕਾਰਡ ਵੀ ਬਣੇ ਹੋਏ ਹਨ ।ਕਈ ਵਾਰ ਸਰਪੰਚ ਦੇ ਧਿਆਨ ਵਿੱਚ ਲਿਆਂਦਾ ਕਿ ਉਨ੍ਹਾਂ ਨੀਲੇ ਕਾਰਡ ਬਣਾਏ ਜਾਣ ਪ੍ਰੰਤੂ ਉਨ੍ਹਾਂ ਦੇ ਨੀਲੇ ਗੜ੍ਹ ਨਹੀਂ ਬਣਾਏ ਗਏ ਹਨ। 
 ਲੋੜਵੰਦ ਪਰਿਵਾਰਾਂ ਵੱਲੋਂ ਸਰਪੰਚ ਪਤੀ  ਖਿਲਾਫ਼ ਜੰਮ ਕੇ ਭੜਾਸ ਕੱਢੀ ਗਈ । ਉਨ੍ਹਾਂ  ਸਰਪੰਚ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ।ਉਨ੍ਹਾਂ ਨੇ ਪ੍ਰਸ਼ਾਸਨ ਤੇ ਹਲਕਾ ਵਿਧਾਇਕ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਰਾਸ਼ਨ ਦਿੱਤਾ ਜਾਵੇ ।
ਇਸ ਸਬੰਧੀ ਸਰਪੰਚ ਪਤੀ ਤਰਸੇਮ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ  ਰਾਸ਼ਨ ਵੰਡਣ ਸਮੇਂ ਕਿਸੇ ਨਾਲ ਪੱਖਪਾਤ ਨਹੀਂ ਕੀਤਾ ।ਸਾਰੇ ਹੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਹੈ ।ਜਿਹੜੇ ਪਰਿਵਾਰਾਂ ਨੂੰ ਰਾਸ਼ਨ ਨਹੀਂ ਮਿਲਿਆ ਉਹ ਜਲਦੀ ਹੀ ਹਲਕਾ ਵਿਧਾਇਕ ਤੋਂ ਹੋਰ ਰਾਸ਼ਨ ਮੰਗਵਾ ਕੇ ਉਨ੍ਹਾਂ ਨੂੰ ਵੀ ਪਹੁੰਚਾਉਣਗੇ ।
 
 
* ਰਾਸ਼ਨ ਤੋਂ ਵਾਂਝੇ ਪਰਿਵਾਰਾਂ ਨੂੰ ਜਲਦ ਦਿੱਤਾ  ਜਾਵੇਗਾ ਰਾਸ਼ਨ – ਵਿਧਾਇਕ  ਸੁਰਿੰਦਰ ਸਿੰਘ  ਇਸ ਸਬੰਧੀ ਪੱਖ ਜਾਨਣ ਲਈ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨਾਲ ਗੱਲਬਾਤ ਕਰਕੇ  ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ।  ਤਾਂ ਉਨ੍ਹਾਂ ਕਿਹਾ ਕਿ  ਦੇ 100 ਲੋੜਵੰਦ ਪਰਿਵਾਰਾਂ ਵਾਸਤੇ ਰਾਸ਼ਨ ਭੇਜਿਆ ਗਿਆ ਸੀ।ਪ੍ਰੰਤੂ ਸਰਪੰਚ ਪਤੀ ਵੱਲੋਂ ਆਪਣੇ ਚਹੇਤਿਆਂ ਨੂੰ ਵੰਡ ਦਿੱਤਾ ਗਿਆ।ਉਹ ਇਸ  ਸਬੰਧੀ ਜਾਂਚ ਕਰਵਾਉਣਗੇ ।  ਜਿਨ੍ਹਾਂ ਲੋੜਵੰਦ 30 ਪਰਿਵਾਰਾਂ ਨੂੰ ਰਾਸ਼ਨ ਨਹੀਂ ਮਿਲਿਆ ।ਉਹ ਨੌਜਵਾਨ ਮੈਂਬਰ ਪੰਚਾਇਤ ਤਲਵਿੰਦਰ ਕੁਮਾਰ ਕਾਕੇ ਦੀ ਡਿਊਟੀ ਲਗਾਉਣਗੇ।  ਉਹ ਰਾਸ਼ਨ ਤੋਂ ਵਾਂਝੇ ਰਹਿ ਗਏ ਪਰਿਵਾਰਾਂ ਨੂੰ ਜਲਦ ਹੀ ਰਾਸ਼ਨ ਘਰ ਘਰ ਪਹੁੰਚਾਉਣਗੇ । ਹਲਕਾ ਵਿਧਾਇਕ ਵਲੋਂ ਇਹ ਵੀ ਭਰੋਸਾ ਦਿੱਤਾ ਕਿ ਜਿਨ੍ਹਾਂ ਪਰਿਵਾਰਾਂ ਦੇ ਨੀਲੇ ਕਾਰਡ ਨਹੀਂ ਬਣੇ ਹੋਏ ਹਨ।  ਉਨ੍ਹਾਂ ਦੇ ਨੀਲੇ ਕਾਰਡ ਵੀ ਲਾਕ ਡਾਉਨ ਤੋਂ ਬਾਅਦ ਜਲਦ ਹੀ ਬਣਾਉਣਗੇ।ਹਲਕੇ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ । 
 
     

Related posts

Leave a Reply