BUREAU SAURAV JOSHI : ਸਭ ਤੋਂ ਪਹਿਲਾਂ ਟਰਾਂਸਫਾ੍ਰਮਰਾਂ ਨੇੜਿਓਂ ਹੱਥ ਨਾਲ ਕਣਕ ਦੀ ਕਟਾਈ ਕੀਤੀ ਜਾਵੇ – ਡਾ.ਸੁਰਿੰਦਰ ਸਿੰਘ April 15, 2020April 15, 2020 Adesh Parminder Singh ਖੇਤਾਂ ਤੇ ਮੰਡੀਆਂ ਵਿਚ ‘ਸੋਸ਼ਲ ਡਿਸਟੈਂਸਿੰਗ’ ਰੱਖਣਾ ਬਹੁਤ ਜ਼ਰੂਰੀ-ਮੱੁਖ ਖੇਤੀਬਾੜੀ ਅਫ਼ਸਰ ਡਾ.ਸੁਰਿੰਦਰ ਸਿੰਘਹਾੜ੍ਹੀ ਦੇ ਸੀਜ਼ਨ ਦੇ ਮੱਦੇਨਜ਼ਰ ਕਿਸਾਨਾਂ ਲਈ ਕੁਝ ਜ਼ਰੂਰੀ ਨੁਕਤੇਕਣਕ ਨੂੰ ਅੱਗ ਤੋਂ ਬਚਾਉਣ ਲਈ ਖੇਤਾਂ ਵਿਚ ਪਾਣੀ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇSAURAV Joshi BUREAU CHIEFਨਵਾਂਸ਼ਹਿਰ, 14 ਅਪਰੈਲ- ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਡਾ. ਸੁਰਿੰਦਰ ਸਿੰਘ ਨੇ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋਣ ’ਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਜ਼ਰੂਰੀ ਗੱਲਾਂ ਧਿਆਨ ’ਚ ਰੱਖਣ ਦੀ ਅਪੀਲ ਕੀਤੀ ਹੈ।ਅੱਜ ਇੱਥੇ ਜਾਰੀ ਇੱਕ ਪ੍ਰੈੱਸ ਬਿਆਨ ’ਚ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ। ਖੜ੍ਹੀ ਕਣਕ ਅਤੇ ਕੱਟੀ ਹੋਈ ਕਣਕ ਨੂੰ ਅੱਗ ਤੋਂ ਬਚਾਉਣ ਲਈ ਖੇਤਾਂ ਵਿਚ ਪਾਣੀ ਦਾ ਪ੍ਰਬੰਧ ਅਗੇਤੇ ਤੌਰ ’ਤੇ ਜ਼ਰੂਰ ਕੀਤਾ ਜਾਵੇ। ਇਸ ਲਈ ਸਪਰੇਅ ਕਰਨ ਵਾਲੀਆਂ ਢੋਲੀਆਂ ਵਿਚ ਪਾਣੀ ਭਰ ਕੇ ਰੱਖਿਆ ਜਾਵੇ। ਆਪਣੇ ਖੇਤਾਂ ਵਿਚੋਂ ਟਰਾਂਸਫਾ੍ਰਮਰਾਂ ਨੇੜਿਓਂ ਹੱਥ ਨਾਲ ਕਣਕ ਦੀ ਕਟਾਈ ਕਰ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਜੇਕਰ ਕਿਤੇ ਤਾਰਾਂ ਦੀ ਕੋਈ ਸਪਾਰਕਿੰਗ ਦਾ ਪਤਾ ਲੱਗੇ ਤਾਂ ਬਿਜਲੀ ਬੋਰਡ ਦੇ ਅਧਿਕਾਰੀਆਂ\ਕਰਮਚਾਰੀਆਂ ਨੂੰ ਫੌਰੀ ਸੂਚਿਤ ਕਰ ਕੇ ਨੁਕਸ ਠੀਕ ਕਰਵਾਇਆ ਜਾਵੇ। ਖੇਤ ’ਚ ਲਿਆਉਣ ਤੋਂ ਪਹਿਲਾਂ ਆਪਣੀਆਂ ਕੰਬਾਈਨਾਂ ਦੀ ਚੰਗੀ ਤਰਾਂ ਰਿਪੇਅਰ ਕਰਵਾਈ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਖੇਤਾਂ ਅਤੇ ਮੰਡੀਆਂ ਵਿਚ ਵੀ ‘ਸੋਸ਼ਲ ਡਿਸਟੈਂਸਿੰਗ’ ਦਾ ਧਿਆਨ ਜ਼ਰੂਰ ਰੱਖਿਆ ਜਾਵੇ। ਕਿਸਾਨ ਆਪਣੀ ਪੱਕੀ ਅਤੇ ਸੁੱਕੀ ਕਣਕ ਹੀ ਮੰਡੀਆਂ ਵਿਚ ਲੈ ਕੇ ਜਾਣ ਅਤੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ।ਫ਼ੋਟੋ ਕੈਪਸ਼ਨ: ਅਫ਼ਸਰ ਸੁਰਿੰਦਰ ਸਿੰਘ। —Regards – CONTACT FOR NEWS & ADVT.SAURAV Joshi BUREAU CHIEF – Nawanshahar 99884-42050, 98881-02169 Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...