LATEST: ਸੁੰਦਰ ਸ਼ਾਮ ਅਰੋੜਾ  ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਅਪੀਲ ਕੀਤੀ ਕਿ 14 ਫਰਵਰੀ ਨੂੰ ਵੋਟ ਪਾਉਣ ਲੱਗਿਆਂ ਇਸ ਗੱਲ ਦਾ ਧਿਆਨ ਰੱਖਣ

ਸੁੰਦਰ ਸ਼ਾਮ ਅਰੋੜਾ  ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਅਪੀਲ ਕੀਤੀ ਕਿ 14 ਫਰਵਰੀ ਨੂੰ ਵੋਟ ਪਾਉਣ ਲੱਗਿਆਂ ਇਸ ਗੱਲ ਦਾ ਧਿਆਨ ਰੱਖਣ

ਹੁਸ਼ਿਆਰਪੁਰ (ਆਦੇਸ਼ )

: ਪੰਜਾਬ ਚ ਮਿਊਂਸੀਪਲ ਚੋਣਾਂ ਜਿੱਤਣ ਲਈ ਅਕਾਲੀ ਦਲ, ਕਾਂਗਰਸ, ਬੀਜੇਪੀ ਤੇ ਆਮ ਆਦਮੀ ਪਾਰਟੀ ਪੂਰਾ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਇਸ ਦੌਰਾਨ ਮੰਤਰੀ ਸੁੰਦਰ ਸ਼ਾਮ ਅਰੋੜਾ  ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਅਪੀਲ ਕੀਤੀ ਕਿ 14 ਫਰਵਰੀ ਨੂੰ ਵੋਟ ਪਾਉਣ ਲੱਗਿਆਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਅਥਾਹ ਵਿਕਾਸ ਅਤੇ ਕਿਸਾਨ ਪੱਖੀ ਲਏ ਗਏ ਮਹੱਤਵਪੂਰਨ ਫੈਸਲਿਆਂ ਉੱਤੇ ਇਕ ਵਾਰ ਜ਼ਰੂਰ ਵਿਚਾਰ ਕਰਨ।

ਮੰਤਰੀ ਅਰੋੜਾ ਨੇ ਕਿਹਾ ਅਕਾਲੀ ਤੇ ਭਾਜਪਾ ਨੇ ਪੰਜਾਬ ਚ ਲੋਕਾਂ ਨੂੰ 10 ਸਾਲ ਲੁਟਿਆ ਹੈ ।  ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਰਾਜ ਕਾਲ ਦੌਰਾਨ ਬੇਰੋਜਗਾਰੀ ਨੂੰ ਦੂਰ ਕਰਨ ਲਈ ਅਨੇਕਾਂ ਰੋਜਗਾਰ ਮੇਲੇ ਲਗਾਏ ਹਨ ਜਦੋਂ ਕਿ ਇਹ ਪਾਰਟੀਆਂ ਪਸ਼ੂ ਮੇਲੇ ਲਗਾਉਣ ਚ ਹੀ ਰੁਝੀਆਂ ਰਹੀਆਂ .

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਹਨ। 32 ਜਰੂਰੀ ਸੇਵਾਵਾਂ ਚ ਵੀ ਵਾਧਾ ਕੀਤਾ ਹੈ।

ਓਹਨਾ ਕਿਹਾ ਕਿ ਗੱਲ ਅਗਰ ਹੁਸ਼ਿਆਰਪੁਰ ਦੀ ਕਰੀਏ ਤਾਂ ਬੀਤੇ ਸਮੇਂ ਅਕਾਲੀ -ਭਾਜਪਾ ਦਾ ਮੇਅਰ ਹੋਣ ਦੇ ਬਾਵਜੂਦ ਵਿਕਾਸ ਦੀ ਹਾਲਤ ਸਭ ਦੇ ਸਾਹਮਣੇ ਹੈ। ਸੜਕਾਂ ਗਲੀਆਂ ਟੁਟੀਆਂ ਪਈਆਂ ਹਨ ਤੇ ਸੀਵਰੇਜ਼ ਦਾ ਬੁਰਾ ਹਾਲ ਹੈ।  

ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਹ ਸ਼ਹਿਰ ਨਿਵਾਸੀਆਂ  ਨੂੰ ਅਪੀਲ ਕਰਦੇ ਹਨ ਕਿ ਜਦੋਂ ਉਹ 14 ਫਰਵਰੀ ਨੂੰ ਵੋਟ ਪਾਉਣ ਲਈ ਜਾਣ ਤਾਂ ਕੈਪਟਨ ਸਰਕਾਰ ਦੀ ਕਿਸਾਨ ਪੱਖੀ ਨੀਤੀ ਉਤੇ ਇਕ ਵਾਰ ਜ਼ਰੂਰ ਵਿਚਾਰ ਕਰਨ।

ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਇਕ ਦਿਸ਼ਾਹੀਣ ਪਾਰਟੀ ਹੈ ਅਤੇ ਪੰਜਾਬ ਚ ਇਸਦਾ ਚੇਹਰਾ ਕੌਣ ਹੈ ਏਨਾ ਨੂੰ ਆਪ ਪਤਾ ਨਹੀਂ ਲਗਦਾ। ਓਹਨਾ ਕਿਹਾ ਕਿ ਇਸ ਪਾਰਟੀ ਨੂੰ ਲੋਕ ਮੂਹ ਨਹੀਂ ਲਗਾ ਰਹੇ ਕਿਓੰਕੇ ਕਿਸਾਨੀ ਦੇ ਮੁਦੇ ਤੇ ਵੀ ਇਹ ਦੂਹਰੇ ਮਾਪਦੰਡ ਅਪਨੋਂਉਂਦੇ ਹਨ।

ਅਰੋੜਾ ਨੇ ਕਿਹਾ ਕਿ ਸਥਾਨਕ ਚੋਣਾਂ ਵਿਚ ਜਿਸ ਤਰ੍ਹਾਂ ਲੋਕਾਂ ਦਾ ਭਾਰੀ ਸਮਰਥਨ  ਮਿਲ ਰਿਹਾ ਹੈ ਅਤੇ ਲੋਕ ਵਾਇਦੇ ਨਹੀਂ ਵਿਕਾਸ  ਚਾਹੁੰਦੇ ਹਨ ,ਉਸ ਤੋਂ  ਸਪੱਸ਼ਟ ਹੋ ਰਿਹਾ ਹੈ ਕਿ ਐਮਸੀ ਚੋਣਾਂ ਵਿੱਚ ਕਾਂਗਰਸ ਨੂੰ  ਵੱਡੀ ਜਿੱਤ ਪ੍ਰਾਪਤ ਹੋਵੇਗੀਅਤੇ ਸ਼ਹਿਰ ਦੇ ਵਿਕਾਸ ਚ ਉਹ ਕੋਈ ਨਹੀਂ ਛੱਡਣਗੇ। 

Related posts

Leave a Reply