ਵੱਡੀ ਖ਼ਬਰ UPDATED : ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ

ਹੁਸ਼ਿਆਰਪੁਰ / ਚੰਡੀਗੜ੍ਹ 25 ਅਗਸਤ ( ਲਾਲਜੀ ਚੌਧਰੀ ) : ਹੁਸਿਆਰਪੁਰ ਜਿਲੇ ਦੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ।
ਰਿਪੋਰਟ ਪੋਜ਼ਟਿਵ ਆਉਣ ਤੇ ਉਨ੍ਹਾਂ ਨੂੰ ਚੰਡੀਗੜ੍ਹ ਚ ਕੁਆਰੰਟਾਈਨ ਕੀਤਾ ਗਿਆ ਹੈ।
ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਸੰਪਰਕ ਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਤਾਂਕਿ ਕਿਸੀ ਵੀ ਤਰਾਂ ਦੀ ਕੋਵਿਡ-19 ਨੂੰ ਲੈ ਕੇ ਸ਼ਕ ਨਾ ਬਣਾ ਰਹੇ।
ਉਨਾਂ ਨੇ ਕਿਹਾ ਕਿ ਕੁਆਰੰਟਾਈਨ ਦਾ ਸਮਾਂ ਪੁਰਾ ਕਰਨ ਉਪਰੰਤ ਉਹ ਫਿਰ ਲੋਕਾਂ ਦੀ ਸੇਵਾ ਚ ਹਾਜਰ ਹੋਣਗੇ। ਇਸ ਤੋਂ ਪਹਿਲਾਂ ਡੇਢ ਮਹੀਨਾ ਪਹਿਲਾਂ ਉਨਾਂ ਦੇ ਸੈਂਪਲ ਦੀ ਰਿਪੋਰਟ ਨੈਗਟਿਵ ਆਈ ਸੀ।
ਵੱਡੀ ਜਿਮੇਦਾਰੀ ਅਤੇ ਜਨਸੰਪਰਕ ਹੋਣ ਨਾਲ ਕਰੋਨਾ ਵਾਇਰਸ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ। ਜਿਸਦੇ ਚਲਦੇ ਉਨ੍ਹਾਂ ਨੂੰ ਚੰਡੀਗੜ੍ਹ ਘਰ ਚ ਕੁਆਰੰਟਾਈਨ ਕੀਤਾ ਗਿਆ ਹੈ। ਜਿਲਾ ਹੁਸ਼ਿਆਰਪੁਰ ਦੇ ਕਾਂਗਰਸੀ ਵਰਕਰਾਂ ਅਤੇ ਸ਼ਹਿਰ ਨਿਵਾਸੀਆਂ ਨੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ।

Edited by :Choudhary

Related posts

Leave a Reply