ਕਨਟੇਨਮੈਂਟ ਜੋਨ‌ ਪਿੰਡ ਲਾਹੜੀ ਬ੍ਰਾਹਮਣਾਂ ਵਿਖੇ ਕਰੋਨਾ ਦੀ ਸੈਂਪਲਿੰਗ ਕਰਨ ਵਾਸਤੇ ਲਗਾਇਆ ਕੈਂਪ


ਪਠਾਨਕੋਟ ,28 ਅਗਸਤ2020 (ਰਜਿੰਦਰ ਰਾਜਨ,ਅਵਿਨਾਸ਼ ) : ਸਿਵਲ ਸਰਜਨ ਪਠਾਨਕੋਟ ਡਾਕਟਰ ਜੁਗਲ ਕਿਸ਼ੋਰ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਈਕਰੋ ਕੰਨਟੇਨਮੈਂਟ ਜੋਨ ਘੋਸ਼ਿਤ ਕੀਤੇ ਗਏ ਪਿੰਡ ਲਾਹੜੀ ਬ੍ਰਾਹਮਣਾਂਵਿਖੇ ਡਾਕਟਰ ਬਿੰਦੂ ਗੁਪਤਾ ਦੀ ਅਗਵਾਈ ਵਿਚ ਕਰੋਨਾ ਸੈਂਪਲਿੰਗ ਕੈਂਪ ਲਗਾਇਆ ਗਿਆ ਅਤੇ ਇਸ ਕੰਨਟੇਨਮੈਂਟ ਜੋਨ ਦਾ ਸਰਵੇ ਕਰਾਇਆ ਗਿਆ।

ਇਸ ਕੰਨਟੇਨਮੈਂਟ ਜੋਨ ਦਾ ਅੱਜ ਐਸ ਡੀ ਐਮ ਸਾਹਿਬ ਪਠਾਨਕੋਟ ਗੁਰਸਿਮਰਨ ਸਿੰਘ ਵੱਲੋਂ ਦੌਰਾ ਕੀਤਾ ਗਿਆ ਜਿਨ੍ਹਾਂ ਸਿਹਤ ਵਿਭਾਗ ਨੂੰ ਕੰਨਟੇਨਮੈਂਟ ਜੋਨ ਸਬੰਧੀ ਹਦਾਇਤਾਂ ਦਿੱਤੀਆਂ ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਘਰੋਟਾ ਡਾਕਟਰ ਬਿੰਦੂ ਗੁਪਤਾ ਨੇ ਦੱਸਿਆ ਕਿ ਇਸ ਪਿੰਡ ਵਿੱਚ ਇੱਕ ਪਰਿਵਾਰ ਦੇ 6 ਜੀਅ ਪਾਜ਼ਿਟਿਵ ਆਉਣ ਕਰਕੇ ਇਸ ਨੂੰ ਕੰਨਟੇਨਮੈਂਟ ਜੋਨ ਘੋਸ਼ਿਤ ਕੀਤਾ ਗਿਆ ਹੈ।

ਅੱਜ ਸਿਹਤ ਵਿਭਾਗ ਵੱਲੋਂ ਇਥੇ ਕੈਂਪ ਲਗਾ ਕੇ 20 ਲੋਕਾਂ ਦੇ ਟੈਸਟ ਕੀਤੇ ਗਏ ਜੋ ਸਾਰੇ ਨੈਗੇਟਿਵ ਪਾਏ ਗਏ। ਸਾਰੇ ਪਿੰਡ ਦਾ ਸਰਵੇ ਕੀਤਾ ਗਿਆ ਹੈ ਜਿਸ ਵਿਚ ਕੋਈ ਵੀ ਸ਼ੱਕੀ ਮਰੀਜ਼ ਸਾਹਮਣੇ ਨਹੀਂ ਆਇਆ।ਇਸ ਮੌਕੇ ਡਾਕਟਰ ਰਮਨਦੀਪ ਕੌਰ,ਏ ਐਨ ਐਮ ਸੁਖਵਿੰਦਰ ਕੌਰ, ਜਗਨਨਾਥ, ਹਰਪ੍ਰੀਤ ਪਾਲ ਆਦਿ ਹਾਜ਼ਰ ਸਨ। ।

Related posts

Leave a Reply