CANADIAN DOAABA TIMES LATEST : …ਤੇ ਹੁਣ ਬੱਬਰ ਸ਼ੇਰ ਨੂੰ ਕਰੋਨਾ ਵਾਇਰਸ ਨੇ ਸ਼ਿਕਾਰ ਬਣਾਇਆ

ਸ਼ਿਕਾਰ ਖ਼ੁਦ ਸ਼ਿਕਾਰ ਹੋ ਗਿਆ
CANADIAN DOABA TIMES : (NEWS DESK) ਰਿਪੋਰਟ ਅਨੁਸਾਰ ਅਮਰੀਕਾ ਵਿੱਚ ਇੱਕ ਚੀਤਾ ਕਰੋਨਾ ਨਾਲ ਰੋਗੀ ਹੋ ਗਿਆ ਹੈ। ਦੁਨੀਆਂ ਭਰ ਦੇ ਵਿਗਿਆਨਕ ਤੇ ਆਮ ਲੋਕਾਂ ਲਈ ਇਹ ਚਿੰਤਾ ਦਾ ਵਿਸ਼ਾ ਹੈ। ਪਹਿਲਾਂ ਇਹ ਆਮ ਧਾਰਨਾ ਸੀ ਕਿ ਕਰੋਨਾ ਜਾਨਵਰਾਂ ਨੂੰ ਆਪਣਾ ਨਿਸ਼ਾਨਾ ਨਹੀਂ ਬਣਾ ਰਿਹਾ। ਅੱਜ ਦੀ ਇਸ ਘਟਨਾ ਨੇ ਦੁਨੀਆਂ ਵਿੱਚ ਬਹੁਤ ਕੁਝ ਬਦਲ ਦੇਣਾ ਹੈ। ਸੰਭਵ ਹੈ ਕਿ ਜਲਦੀ ਹੀ ਹੁਣ ਇਹ ਘਰੇਲੂ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਨਾਉਣਾ ਸ਼ੁਰੂ ਕਰ ਦੇਵੇ, ਜੇ ਇੰਝ ਵਾਪਰਦਾ ਹੈ ਤਾਂ ਇਹ ਵੱਧ ਤੇਜੀ ਨਾਲ ਮਨੁੱਖੀ ਜਾਤੀ ਨੂੰ ਆਪਣਾ ਸ਼ਿਕਾਰ ਬਣਾਏਗਾ।
ਨਾਦੀਆ ਨਾਂ ਦਾ ਇੱਕ 4 ਸਾਲਾਂ ਦਾ ਚੀਤਾ ਇਸ ਦਾ ਅਮਰੀਕਾ ਦੇ ਇੱਕ ਚਿੜੀਆ ਘਰ ਵਿੱਚ ਕਰੋਨਾ ਦਾ ਪਹਿਲਾ ਜਾਨਵਰ ਮਰੀਜ਼ ਮੰਨਿਆ ਜਾ ਰਿਹਾ ਹੈ। ਨਿਊਯੁਰਕ ਸ਼ਹਿਰ ਦੇ ਵਿੱਚੋਂ ਵਿੱਚ ਸਥਿਤ ਬਰੋਨਿਕਸ ਚਿੜੀਆ ਘਰ ਵਿੱਚ ਇਹ ਚੀਤਾ ਰੱਖਿਆ ਹੋਇਆ ਹੈ। ਚੀਤੇ ਨੂੰ ਕਰੋਨਾ ਹੋਣ ਦੀ ਜਾਨਵਰਾਂ ਦੀ ਲਿਬੋਟਰੀ ਨੇ ਪੁਸ਼ਟੀ ਕਰ ਦਿੱਤੀ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਚੀਤਾ ਚਿੜੀਆ ਘਰ ਦੀ ਟੇਕ ਕੇਅਰ ਕਰਨ ਵਾਲੇ ਵਿਅਕਤੀ ਤੋਂ ਸ਼ਿਕਾਰ ਹੋਇਆ ਹੈ। ਪਹਿਲਾਂ ਵਿਗਿਆਨੀਆਂ ਦਾ ਇਹ ਮੰਨਨਾ ਸੀ ਕਿ ਜਾਨਵਾਰ ਕਰੋਨਾ ਦਾ ਸ਼ਿਕਾਰ ਨਹੀਂ ਹੁੰਦੇ। ਚਿੜੀਆ ਘਰ ਵਿੱਚ ਹੋਰ ਵੀ ਕਈ ਜਾਨਵਰਾਂ ਵਿੱਚ ਕਰੋਨਾ ਦੇ ਲੱਛਣ ਪਾਏ ਜਾ ਰਹੇ ਹਨ।

Related posts

Leave a Reply