CANADIAN DOABA NEWS : ਕਰੋਨਾ ਵਾਰਿਸ ਤੋਂ ਘਬਰਾਉਣ ਦੀ ਲੋੜ ਨਹੀਂ ਸੁਚੇਤ ਰਹਿਣ ਦੀ ਲੋੜ ਹੈ .ਡਾ ਰਮਨਦੀਪ 

ਕਰੋਨਾ ਵਾਰਿਸ ਤੋਂ ਘਬਰਾਉਣ ਦੀ ਲੋੜ ਨਹੀਂ ਸੁਚੇਤ ਰਹਿਣ ਦੀ ਲੋੜ ਹੈ .ਡਾ ਰਮਨਦੀਪ 
ਪਠਾਨਕੋਟ (   ਰਜਿੰਦਰ ਰਾਜਨ ਅਵਿਨਾਸ਼,  )ਸਿਵਲ ਸਰਜਨ ਡਾ ਵਿਨੋਦ ਸਰੀਨ ਅਤੇ ਐੱਸ ਐੱਮ ਓ ਡਾ ਬਿੰਦੂ ਗੁਪਤਾ ਜੀ ਦੇ ਹੁਕਮਾਂ ਅਨੁਸਾਰ ਕਰੋਨਾ ਵਾਇਰਸ ਅਵੇਰਨੈੱਸ ਕੈਂਪ ਦਾ ਆਯੋਜਨ ਪੀ ਐੱਚ ਸੀ ਘਿਆਲਾ ਵਿਖੇ ਕੀਤਾ ਗਿਆ. ਜਿਸ ਵਿੱਚ ਡਾ ਰਮਨਦੀਪ ਕੌਰ ਨੇ ਦੱਸਿਆ  ਕੇ ਸਾਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਸੁਚੇਤ ਹੋਣ ਦੀ ਲੋੜ ਹੈ ਇਸ ਦੇ ਲੱਛਣ ਜਿਵੇਂ ਕਿ ਤੇਜ਼ ਬੁਖਾਰ ਖਾਂਸੀ ਸਾਹ ਲੈਣ ਵਿੱਚ ਦਰਦ ਹੋ ਸਕਦੀਆਂ ਹਨ ਸਾਨੂੰ ਕੁਝ ਸਾਵਧਾਨੀ ਜਿਵੇਂ ਕਿ ਖਾਂਸੀ ਛਿੱਕਦੇ ਸਮੇਂ ਮੂੰਹ ਨੂੰ ਰੁਮਾਲ ਨਾਲ ਢੱਕਣਾ ਖੁੱਲ੍ਹੇ ਵਿੱਚ ਨਾ ਥੁੱਕਣਾ ਤੇ ਬਾਰ ਬਾਰ ਹੱਥ ਧੋਣਾ ਚਾਹੀਦਾ ਹੈ ਜੇਕਰ ਕੋਈ ਵਿਅਕਤੀ ਵਿਦੇਸ਼ ਯਾਤਰਾ ਤੋਂ ਆਇਆ ਹੈ ਜਾਂ ਉਸ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ ਤਾਂ ਉਹ ਆਪਣੇ ਆਪ ਨੂੰ ਘਰ ਵਿੱਚ ਚੌਦਾਂ ਦਿਨਾਂ ਲਈ ਰੱਖੇ ਅਤੇ ਲੱਛਣ ਸਾਹਮਣੇ ਆਉਣ ਤੇ ਸਰਕਾਰੀ ਹਸਪਤਾਲ  ਪਠਾਨਕੋਟ ਵਿਖੇ ਦਿਖਾਏ ਆਸ਼ਾ ਵਰਕਰਾਂ ਤੇ ਆਂਗਨਵਾੜੀ ਵਰਕਰਾਂ ਨੂੰ ਮਾਸਕ ਅਤੇ  ਦਸਤਾਨੇ  ਦਿੱਤੇ ਗਏ ਇਸ ਮੌਕੇ ਰਵਿੰਦਰ ਕੁਮਾਰ ਫਾਰਮਾਸਿਸਟ ਸਟਾਫ਼ ਨਰਸ ਪਿੰਦਰਜੀਤ ਸ਼ਵੇਤਾ ਅਤੇ ਹਰ ਕ੍ਰਿਸ਼ਨ ਸ਼ਾਮਲ ਸਨ .ਇਹ ਜਾਣਕਾਰੀ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ  ਦੁਆਰਾ ਪ੍ਰੈੱਸ ਨੂੰ ਦਿੱਤੀ ਗਈ

Related posts

Leave a Reply