CANADIAN DOABA TIMES : -ਕਰੰਸੀ ਨੋਟਾਂ ਨੂੰ ਹੱਥ ਲਗਾਉਣ ਮਗਰੋਂ ਹੱਥ ਸਾਬੁਣ ਨਾਲ ਚੰਗੀ ਤਰਾਂ ਧੋਵੋ -ਵਿਧਾਇਕ ਅਮਿਤ ਵਿੱਜ

ਜ਼ਰੂਰੀ ਵਸਤਾਂ ਲੈਣ ਲਈ ਪਰਿਵਾਰ ਦਾ ਇਕ ਮੈਂਬਰ ਹੀ ਘਰੋਂ ਬਾਹਰ ਨਿਕਲੇ-ਸ੍ਰੀ ਅਮਿਤ ਵਿੱਜ
—-ਕਰੰਸੀ ਨੋਟਾਂ ਨੂੰ ਹੱਥ ਲਗਾਉਣ ਮਗਰੋਂ ਹੱਥ ਸਾਬੁਣ ਨਾਲ ਚੰਗੀ ਤਰਾਂ ਧੋਵੋ
ਪਠਾਨਕੋਟ 28 ਮਾਰਚ  ( Rajinder  RAJAN  BUREAU  CHIEF ) ਕਰਫਿਊ ਦੇ ਸਮੇਂ ਜ਼ਰੂਰੀ ਵਸਤਾਂ ਲਈ ਥੋੜ•ੀ ਛੋਟ ਦਿੱਤੀ ਗਈ ਹੈ, ਪਰ ਇਸ ਮੌਕੇ ਵੀ ਸਾਵਧਾਨੀ ਵਜੋਂ ਪਰਿਵਾਰ ਦੇ ਇਕ ਮੈਂਬਰ ਨੂੰ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕੀਤਾ। ਉਨ•ਾਂ ਕਿਹਾ ਕਿ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਲਈ ਬੰਦ ਦੌਰਾਨ ਘਰਾਂ ਵਿਚ ਹੀ ਰਹਿਣ ਦੀ ਹਦਾਇਤ ਤਹਾਨੂੰ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਪਰਿਵਾਰਕ ਮੈਂਬਰ ਵੀ ਖੰਘਦੇ ਸਮੇਂ ਮੂੰਹ ਰੁਮਾਲ ਜਾਂ ਟਿਸ਼ੂ ਨਾਲ ਢੱਕਣਾ ਯਕੀਨੀ ਬਨਾਉਣ। ਇਸ ਤੋਂ ਇਲਾਵਾ ਘਰਾਂ ਵਿਚ ਆਉਂਦੇ ਦੁੱਧ ਦੇ ਪੈਕਟ, ਭਾਂਡੇ, ਦਰਵਾਜੇ ਦੀ ਘੰਟੀ, ਕੂੜੇਦਾਨ, ਝੂਲੇ, ਕੱਚੀਆਂ ਸਬਜੀਆਂ ਤੇ ਫਲ, ਦਰਵਾਜਿਆਂ ਦੀਆਂ ਚਿਟਕਣੀਆਂ, ਬੂਟ ਤੇ ਚੱਪਲਾਂ ਆਦਿ ਨੂੰ ਵੀ ਸਮੇਂ-ਸਮੇਂ ਸਿਰ ਸੈਨੇਟਾਇਜ਼ ਕਰਦੇ ਰਹੋ। ਸਿਵਲ ਸਰਜਨ ਨੇ ਦੱਸਿਆ ਕਿ ਕਰੰਸੀ ਨੋਟਾਂ ਨੂੰ ਹੱਥ ਲਗਾਉਣ ਮਗਰੋ ਵੀ ਹੱਥ ਸਾਬੁਣ ਨਾਲ ਚੰਗੀ ਤਰਾ• ਧੋਣੇ ਚਾਹੀਦੇ ਹਨ।


        ਸ੍ਰੀ ਅਮਿਤ ਵਿੱਜ ਨੇ ਕਿਹਾ ਕਿ ਆਪੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਛੂਹੋ। ਇਸ ਤੋਂ ਇਲਾਵਾ ਦਿਨ ਵਿਚ ਵੱਧ ਤੋਂ ਵੱਧ ਵਾਰ ਆਪਣੇ ਹੱਥ ਸਾਬਣ ਜਾਂ ਅਲਕੋਹਲ ਯੁਕਤ ਸੈਨੇਟਾਇਜ਼ਰ ਨਾਲ 20 ਸੈਕਿੰਡ ਲਈ ਧੋਵੋ, ਤਾਂ ਜੋ ਵਾਇਰਸ ਤੁਹਾਡੇ ਸਰੀਰ ਵਿਚ ਨਾ ਜਾ ਸਕੇ। ਉਨਾਂ ਕਿਹਾ ਕਿ ਖੁੱਲੇ ਵਿਚ ਨਾ ਥੁੱਕੋ ਅਤੇ ਘਰ ਦੇ ਬਜ਼ੁਰਗਾਂ, ਸਰੀਰਕ ਤੌਰ ਉਤੇ ਕਮਜ਼ੋਰ ਵਿਅਕਤੀਆਂ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹੋਰ ਬਿਮਾਰੀ ਤੋਂ ਪੀੜਤ ਵਿਅਕਤੀ ਜਿਸਦੀ ਰੋਗਾਂ ਨਾਲ ਲੜਨ ਦੀ ਸਰੀਰਕ ਸ਼ਕਤੀ ਘੱਟ ਹੋਵੇ, ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਉਸ ਨੂੰ ਦੂਸਰੇ ਮੈਂਬਰਾਂ ਦੇ ਸੰਪਰਕ ਤੋਂ ਦੂਰ ਕੀਤਾ ਜਾਵੇ, ਕਿਉਂਕਿ ਅਜਿਹੇ ਮੈਂਬਰ ਨੂੰ ਵਾਇਰਸ ਦਾ ਖ਼ਤਰਾ ਵੱਧ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਨੂੰ ਬੁਖ਼ਾਰ, ਖਾਂਸੀ ਜਾਂ ਸਾਹ ਲੈਣ ਵਿਚ ਤਕਲੀਫ ਹੋਵੇ ਤਾਂ ਤਰੁੰਤ ਡਾਕਟਰ ਨਾਲ ਸੰਪਰਕ ਕਰੋਂ ਅਤੇ ਡਾਕਟਰ ਦੀ ਸਲਾਹ ਤੱਕ ਘਰ ਤੋਂ ਬਾਹਰ ਨਾ ਨਿਕਲੇ।

Related posts

Leave a Reply