CANADIAN DOABA TIMES : ਕੋਈ ਸਮਾਜ ਸੇਵਕ ਲੋਕਾਂ ਦੀ ਭੀੜ ਇਕੱਠੀ ਨਾ ਕਰੇ- ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ

ਕੋਈ ਸਮਾਜ ਸੇਵਕ ਲੋਕਾਂ ਦੀ ਭੀੜ ਇਕੱਠੀ ਨਾ ਕਰੇ -ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ

ਬਟਾਲਾ( ਅਵਿਨਾਸ਼, ਸੰਜੀਵ) ਐਸ ਐਸ਼ ਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਸੰਬੋਧਨ ਕਰਦੇ ਕਿਹਾ ਕਿ ਕਰੋਨਾ ਦੀ ਬੀਮਾਰੀ  ਦੇ ਖ਼ਿਲਾਫ਼ ਜੰਗ ਵਿੱਚ ਲੋਕੀਂ ਘਰਾਂ ਵਿੱਚ ਰਹਿ ਕੇ ਪ੍ਰਸ਼ਾਸਨ ਦਾ ਸਾਥ ਦੇਣ ,ਐਸਐਸਪੀ ਨੇ ਕਿਹਾ ਲੋਕ ਬਿਨਾਂ ਕਰਫਿਊ ਪਾਸ ਦੇ ਘਰਾਂ ਵਿੱਚੋਂ ਬਾਹਰ ਨਾ ਨਿਕਲਣਾ ,ਕਿਉਂਕਿ ਲੋਕਾਂ ਦਾ ਇੱਕੋ ਟਾਈਮ ਦੇ ਉੱਤੇ ਇਕੱਠੇ ਹੋਣ ਦੇ ਨਾਲ ਕਰੋਨਾ ਦਾ ਖਤਰਾ ਵਧਦਾ ਹੈ ,
ਐਸਐਸਪੀ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੀ ਕਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਪੂਰੀ ਸਾਵਧਾਨੀ ਦੇ ਨਾਲ ਸੇਵਾ ਕਰਨ ,ਸਮਾਜ ਸੇਵੀ ਲੋਕਾਂ ਦੀ ਮਦਦ ਦੇ ਦੌਰਾਨ ਇਹ ਧਿਆਨ ਦੇਣ  ਕਿ ਉੱਥੇ ਭੀੜ ਇਕੱਠੀ ਨਾ ਹੋਵੇ ,ਭੀੜ ਦੇ ਵਿੱਚ ਜੇ ਕੋਈ ਵੀ ਕਰੋਨਾ ਵਾਇਰਸ ਨਾਲ ਪੀੜਤ ਹੋਇਆ ਤਾਂ ਕਰੋਨਾ  ਨੂੰ ਫੈਲਣ ਤੋਂ  ਕੋਈ ਵੀ ਨਹੀਂ ਰੋਕ ਸਕੇਗਾ ,ਜੋ ਕਿ ਸਾਡੇ ਸਮਾਜ ਲਈ ਘਾਤਕ ਸਾਬਿਤ ਹੋ ਸਕਦਾ ਹੈ ,ਜਦੋਂ ਕੁਝ ਲੋਕਾਂ ਦੁਆਰਾ ਕਰੋਨਾ ਦੀ ਬਿਮਾਰੀ ਦੀ ਆੜ ਵਿੱਚ  ਕਾਲਾ ਬਾਜ਼ਾਰੀ ਕੀਤੀ ਜਾ ਰਹੀ ਹੈ   ਦੇ ਸਵਾਲ ਦਾ ਜਵਾਬ ਦਿੰਦੇ ਹੋਏ ਐਸਐਸਪੀ ਨੇ ਕਿਹਾ ਅਗਰ ਏਦਾਂ ਹੋ ਰਿਹਾ ਹੈ ਤਾਂ ਇਹ ਬਹੁਤ ਹੀ ਬੁਰੀ ਗੱਲ ਹੈ , ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਵਾਲਿਆਂ ਨੂੰ ਤੇ ਰੱਬ ਵੀ ਕਦੀ ਮੁਆਫ਼ ਨਹੀਂ ਕਰੇਗਾ , ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਕੋਈ ਵੀ ਕਾਲਾਬਾਜ਼ਾਰੀ ਨਾ ਕਰੇ , ਅਤੇ ਇਸ ਸਮੇਂ ਦਿਲ ਤੋਂ  ਕੀਤੀ ਗਈ ਸਮਾਜ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ!

Related posts

Leave a Reply