CANADIAN DOABA TIMES : ਆਪਣੀ ਜਾਨ ਜੋਖਮ ਚ ਪਾ ਕੇ ਡਿਊਟੀ ਕਰਨ ਵਾਲੇ ਬਿਜਲੀ ਕਰਮਚਾਰੀਆਂ ਦਾ ਵੀ ਪੰਜਾਹ ਲੱਖ ਦਾ ਬੀਮਾ ਕਰੇ ਪੰਜਾਬ ਸਰਕਾਰ, ਸਰਕਾਰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਇੱਕ- ਇੱਕ ਲੱਖ ਰੁਪਿਆ ਵੀ ਦੱਬੀ ਬੈਠੀ

GARHDIWALA / HOSHIARPUR (ADESH) ਕਾਰਪੋਰੇਸ਼ਨ ਯੂਨੀਅਨ ਲੀਡਰ ਇਕਬਾਲ ਸਿੰਘ ਕੋਕਲਾ ਨੇ ਦੱਸਿਆ ਹੈ ਕਿ ਕਾਰਪੋਰੇਸ਼ਨ ਚੇਅਰਮੈਨ ਬਲਦੇਵ ਸਿੰਘ ਸਰਾਂ ਦੀਆਂ ਹਦਾਇਤਾਂ ਅਨੁਸਾਰ COVID-19 VIRUS ਨਾਲ ਨਿਪਟਣ ਲਈ ਬਿਜਲੀ ਬੋਰਡ ਦੇ ਕਰਮਚਾਰੀ ਚੌਵੀ ਘੰਟੇ ਡਿਊਟੀ ਕਰਕੇ ਆਪਣੇ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਖ਼ਤਰੇ ਵਿੱਚ ਪਾ ਕੇ ਬਿਜਲੀ ਸਪਲਾਈ ਬਹਾਲ ਰੱਖ ਰਹੇ ਹਨ. ਪੰਜਾਬ ਸਰਕਾਰ ਹੈਲਥ ਤੇ ਪੁਲਸ ਮੁਲਾਜ਼ਮਾਂ ਦੀ ਤਰ੍ਹਾਂ ਕਾਰਪੋਰੇਸ਼ਨ ਮੁਲਾਜ਼ਮਾਂ ਦਾ ਵੀ ਪੰਜਾਹ ਲੱਖ ਰੁਪਏ ਦਾ ਬੀਮਾ ਆਪਣੇ ਖਰਚੇ ਤੇ ਕਰਵਾਏ. ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਨੇ ਤਨਖਾਹਾਂ ਵੀ 40 ਪ੍ਰਤੀਸ਼ਤ ਕਟੌਤੀ ਕਰਕੇ ਦਿੱਤੀਆਂ ਹਨ. ਪਹਿਲਾਂ ਵੀ ਸਰਕਾਰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਇੱਕ- ਇੱਕ ਲੱਖ ਰੁਪਿਆ ਦੱਬੀ ਬੈਠੀ ਹੈ. ਉਨ੍ਹਾਂ ਕਿਹਾ ਕਿ ਵਿਆਜ ਸਰਕਾਰ ਖਾ ਰਹੀ ਹੈ ਅਤੇ ਕਾਰਪੋਰੇਸ਼ਨ ਪੰਜਾਬ ਰਾਜ ਯੂਨੀਅਨ ਇਸ ਦੀ ਸਖ਼ਤ ਨਿਖੇਧੀ ਕਰਦਾ ਹੈ. ਉਨ੍ਹਾਂ ਕਿਹਾ ਕਿ ਯੂਨੀਅਨ ਦੀ ਮੰਗ ਹੈ ਕਿ ਕਿਸ਼ਤਾਂ ਮਹਿੰਗਾਈ ਭੱਤਾ ਅਤੇ ਪੰਜਾਹ ਲੱਖ ਦਾ ਬੀਮਾ ਸਰਕਾਰ ਸਰਕਾਰ ਤੁਰੰਤ ਜਾਰੀ ਕਰੇ ਤਾਂ ਜੋ ਬੇਖ਼ੌਫ ਹੋ ਕੇ ਬਿਜਲੀ ਮੁਲਾਜ਼ਮ ਆਪਣੀਆਂ ਸੇਵਾਵਾਂ ਲੋਕਾਂ ਨੂੰ ਦੇ ਸਕਣ ਅਤੇ COVID – 19 ਦਾ ਡਟ ਕੇ ਮੁਕਾਬਲਾ ਕਰ ਸਕਣ.  

Related posts

Leave a Reply