CANADIAN DOABA TIMES : ਕਰੋਨਾ ਦੀ ਰੋਕਥਾਮ ਲਈ ਲਗਾਏ ਕਰਫਿਓ ਦੋਰਾਨ CABLE OPERATOR ਇਕੱਠਾ ਨਹੀਂ ਕਰ ਸਕਣਗੇ ਕੇਵਲ ਦਾ ਕਿਰਾਇਆ : DC PATHANKOT


-ਲਾੱਕ ਡਾਊਣ ਖੁਲਣ ਤੋਂ ਬਾਅਦ ਬਣਦਾ ਕਿਰਾਇਆ ਕਰ ਸਕਣਗੇ ਪ੍ਰਾਪਤ
-ਲਾੱਕ ਡਾਊਣ ਦੋਰਾਨ ਨਹੀਂ ਕੱਟਿਆ ਜਾਵੇਗਾ ਕਿਸੇ ਵੀ ਘਰ ਦਾ ਕੇਵਲ ਕੂਨੇਕਸਨ

ਪਠਾਨਕੋਟ, 11 ਅਪ੍ਰੈਲ (RAJINDER RAJAN BUREAU CHIEF) ਦੇਖਣ ਵਿੱਚ ਆਇਆ ਹੈ ਕਿ ਜਿਲ•ਾ ਪਠਾਨਕੋਟ ਵਿੱਚ ਜਿਨ•ਾਂ ਖੇਤਰਾਂ ਅੰਦਰ ਕਰੋਨਾ ਪਾਜੀਟਿਵ ਮਰੀਜ ਮਿਲੇ ਹਨ ਉਨ•ਾਂ ਖੇਤਰਾਂ ਅਤੇ ਹੋਰ ਖੇਤਰਾਂ ਵਿੱਚ ਕੇਵਲ ਅਪਰੇਟਰ ਕੇਵਲ ਦਾ ਜੋ ਮਾਸਿਕ ਕਿਰਾਇਆ ਲਗਾਇਆ ਗਿਆ ਹੈ ਡੋਰ ਟੂ ਡੋਰ ਜਾ ਕੇ ਇਕੱਠਾ ਕਰ ਰਹੇ ਹਨ ਜੋ ਕਿ ਕਰੋਨਾਂ ਵਾਈਰਸ ਨੂੰ ਵਧਾ ਸਕਦਾ ਹੈ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਜਿਲ•ਾ ਮੈਜਿਸਟ੍ਰੇਟ ਪਠਾਨਕੋਟ ਨੇ ਕੀਤਾ। ਉਨ•ਾਂ ਕਿਹਾ ਕਿ ਇਸ ਨਾਲ ਬੀਮਾਰੀ ਚੋਂ ਵਾਧਾ ਹੋ ਸਕਦਾ ਹੈ ਜੋ ਸਾਡੇ ਲਈ ਨੁਕਸਾਨ ਦਾਇਕ ਹੋ ਸਕਦਾ ਹੈ।
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਅੱਜ ਦਾ ਜੋ ਸਮੇਂ ਚਲ ਰਿਹਾ ਹੈ ਕਰੋਨਾ ਵਾਈਰਸ ਦੀ ਬੀਮਾਰੀ ਇੱਕ ਮਨੁੱਖ ਤੋਂ ਦੂਜੇ ਮਨੁੱਖ ਦੇ ਸੰਪਰਕ ਚੋ ਆ ਕੇ ਵੱਧ ਰਹੀ ਹੈ। ਦੇਖਣ ਵਿੱਚ ਆਇਆ ਹੈ ਕਿ ਕੇਵਲ ਅੱਪਰੇਟਰ ਘਰ ਘਰ ਜਾ ਕੇ ਮਹੀਨੇ ਦਾ ਜੋ ਕੇਵਲ ਦਾ ਕਿਰਾਇਆ ਲਿਆ ਜਾਂਦਾ ਹੈ ਉਹ ਇਕੱਠਾ ਕਰ ਰਹੇ ਹਨ ਇਸ ਤਰ•ਾਂ ਪੈਸਿਆਂ ਦਾ ਲੈਣ ਦੇਣ ਜਾਂ ਡੋਰ ਟੂ ਡੋਰ ਸੰਪਰਕ ਇਸ ਬੀਮਾਰੀ ਨੂੰ ਵਧਾ ਸਕਦਾ ਹੈ। ਉਨ•ਾਂ ਕਿਹਾ ਕਿ ਜਦੋਂ ਤੱਕ ਕਰੋਨਾਂ ਬੀਮਾਰੀ ਨੂੰ ਲੈ ਕੇ ਕਰਫਿਓ ਲਾਗੂ ਕੀਤਾ ਗਿਆ ਹੈ ਇਸ ਸਮੇਂ ਦੋਰਾਨ ਕੋਈ ਵੀ ਕੇਵਲ ਅਪਰੇਟਰ ਡੋਰ ਟੂ ਡੋਰ ਨਾ ਆਪ ਜਾਵੇਗਾ ਅਤੇ ਨਾ ਹੀ ਆਪਣੇ ਕਿਸੇ ਕਰਮਚਾਰੀ ਨੂੰ ਭੇਜੇਗਾ। ਉਨ•ਾਂ ਕਿਹਾ ਕਿ ਲਾੱਕ ਡਾਊਣ ਖਤਮ ਹੋਣ ਤੋਂ ਬਾਅਦ ਕੇਵਲ ਅੱਪਰੇਟਰ ਆਪਣਾ ਬਣਦਾ ਕਿਰਾਇਆ ਪ੍ਰਾਪਤ ਕਰ ਸਕਦਾ ਹੈ।
ਇਸ ਤੋਂ ਇਲਾਵਾ ਅਜਿਹੀ ਸਥਿਤੀ ਵਿੱਚ ਕੋਈ ਵੀ ਕੇਵਲ ਅਪਰੇਟਰ ਕਿਸੇ ਵੀ ਵਿਅਕਤੀ ਦਾ ਕੇਵਲ ਦਾ ਕੂਨੇਕਸ਼ਨ ਨਹੀਂ ਕੱਟੇਗਾ। ਅਗਰ ਕੱਲ ਨੂੰ ਕੋਈ ਮਸਲਾ ਬਣਦਾ ਹੈ ਤਾਂ ਜਿਲ•ਾ ਪੱਧਰੀ ਬਣਾਈ ਕਮੇਟੀ ਵਿੱਚ ਵੀ ਵਿਚਾਰ ਕੀਤਾ ਜਾ ਸਕਦਾ ਹੈ।  

Related posts

Leave a Reply