CANADIAN DOABA TIMES : ਪਠਾਨਕੋਟ ਵਿੱਚ ਦੁਨੇਰਾ ਨਿਵਾਸੀ ਯਸਪਾਲ ਦੀ ਰਿਪੋਰਟ ਕਰੋਨਾ ਪਾਜੀਟਿਵ

                                                                                        4 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਕਰੋਨਾ ਨੇਗੇਟਿਵ
ਪਠਾਨਕੋਟ, 11 ਅਪ੍ਰੈਲ (RAJINDER RAJAN BUREAU CHIEF) ਅੱਜ ਦਿਨ ਸਨੀਵਾਰ ਨੂੰ ਜਿਲ•ਾ ਪਠਾਨਕੋਟ ਦੇ ਦੁਨੇਰਾ ਨਿਵਾਸੀ ਯਸ ਪਾਲ (42) ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਇਸ ਤੋਂ ਇਲਾਵਾ 4 ਲੋਕਾਂ ਦੀ ਮੈਡੀਕਲ ਰਿਪੋਰਟ ਨੈਗੇਟਿਵ ਆਈ ਹੈ। ਇਸ ਦੇ ਨਾਲ ਹੀ ਜਿਲ•ਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਦੀ ਸੰਖਿਆ 15 ਤੇ ਪਹੁੰਚ ਗਈ ਹੈ ਅਤੇ ਇਸ ਤੋਂ ਇਲਾਵਾ ਸੁਜਾਨਪੁਰ ਨਿਵਾਸੀ ਰਾਜ ਰਾਣੀ ਜਿਸ ਦੀ ਪਿਛਲੇ ਦਿਨੀ ਅ੍ਰਮਿਤਸਰ ਵਿਖੇ ਇਲਾਜ ਦੋਰਾਨ ਮੋਤ ਹੋ ਗਈ ਸੀ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਉਨ•ਾਂ ਦੱਸਿਆ ਕਿ ਸਨੀਵਾਰ ਨੂੰ ਸਿਹਤ ਵਿਭਾਗ ਨੂੰ 5 ਲੋਕਾਂ ਦੀ ਮੈਡੀਕਲ ਰਿਪੋਰਟ ਪ੍ਰਾਪਤ ਹੋਈ ਹੈ ਜਿਸ ਅਨੁਸਾਰ ਇੱਕ ਵਿਅਕਤੀ ਕਰੋਨਾ ਪਾਜੀਟਿਵ ਹੈ ਅਤੇ ਚਾਰ ਲੋਕ ਕਰੋਨਾ ਨੇਗੇਟਿਵ ਹੈ। ਉਨ•ਾਂ ਦੱਸਿਆ ਕਿ ਉਪਰੋਕਤ ਦੱਸੇ ਅਨੁਸਾਰ ਯਸ ਪਾਲ ਜੋ ਦੁਨੇਰਾ ਨਿਵਾਸੀ ਹੈ ਕਰੋਨਾ ਪਾਜੀਟਿਵ ਪਾਇਆ ਗਿਆ ਹੈ। ਇਸ ਤੋਂ ਇਲਾਵਾ ਅੰਕੂਸ ਦੀ ਰਿਪੋਰਟ ਨੈਗੇਟਿਵ ਹੈ। ਪ੍ਰਵੀਨ ਕੁਮਾਰੀ, ਸੋਰਆ ਅਤੇ ਧਰਮਪਾਲ ਦੀ ਮੈਡੀਕਲ ਰਿਪੋਰਟ ਵੀ ਨੈਗੇਟਿਵ ਹੈ। ਉਨ•ਾਂ ਦੱਸਿਆ ਕਿ ਅੰਕੂਸ ਕਿਸੇ ਵੀ ਵਿਅਕਤੀ ਦੀ ਸੰਪਰਕ ਵਿੱਚ ਨਹੀਂ ਸੀ ਇਸ ਤੋਂ ਇਲਾਵਾ ਪ੍ਰਵੀਨ ਕੁਮਾਰੀ ਜੁਗਿਆਲ ਨਿਵਾਸੀ ਪ੍ਰੋਮਿਲਾ ਦੇ ਸੰਪਰਕ ਵਿੱਚ ਸੀ, ਸੋਰਆ ਸੁਰੇਸ ਕੁਮਾਰ ਦੇ ਸੰਪਰਕ ਵਿੱਚ ਸੀ ਅਤੇ ਧਰਮਪਾਲ ਸੁਰੇਸ ਅਤੇ ਪ੍ਰੇਮ ਪਾਲ ਦੋਨੋ ਦੇ ਸੰਪਰਕ ਵਿੱਚ ਸੀ।

Related posts

Leave a Reply