CANADIAN DOABA TIMES : ਪਿੰਡ ਪੱਟੀ ਵਿਖੇ ਪੰਚਾਇਤ ਵਲੋਂ ਘਰ-ਘਰ ਪਹੁੰਚਾਈ ਜਾ ਰਹੀ ਹੈ ਸਬਜ਼ੀ

ਪਿੰਡ ਪੱਟੀ ਵਿਖੇ ਪੰਚਾਇਤ ਵਲੋਂ ਘਰ-ਘਰ ਪਹੁੰਚਾਈ ਜਾ ਰਹੀ ਹੈ ਸਬਜ਼ੀ
-ਕਿਸੇ ਵੀ ਗਰੀਬ ਪਰਿਵਾਰ ਨੂੰ ਰੋਟੀ ਅਤੇ ਦਵਾਈਆਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ : ਸਰਪੰਚ ਸ਼ਿੰਦਰਪਾਲ
ਹੁਸ਼ਿਆਰਪੁਰ 29 ਮਾਰਚ  (ADESH, SPL. CORRESPONDENT YOGESH GUPTA):
ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਕੰਮਕਾਜ ਬੰਦ ਹੋਣ ਕਾਰਨ ਗਰੀਬ ਪਰਿਵਾਰਾਂ ਦਾ ਰੋਜ਼ਗਾਰ ਬੰਦ ਹੋ ਗਿਆ ਹੈ ਅਤੇ ਉਨ•ਾਂ ਦੇ ਪਰਿਵਾਰਾਂ ਨੂੰ ਦੋ ਵਕਤ ਦੀ ਰੋਟੀ ਵੀ ਹੁਣ ਨਸੀਬ ਨਹੀਂ ਹੋ ਰਹੀ। ਉਨ•ਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਪਿੰਡ ਪੱਟੀ ਦੀ ਪੰਚਾਇਤ ਅੱਗੇ ਆਈ ਹੈ। ਉਨ•ਾਂ ਜਿਥੇ ਹਰ ਰੋਜ ਘਰ-ਘਰ ਜਾ ਕੇ ਗਰੀਬ ਪਰਿਵਾਰਾਂ ਨੂੰ ਲੰਗਰ ਪਹੁੰਚਾਉਣ ਵਿੱਚ ਇਕ ਨਿਵੇਕਲਾ ਉਪਰਾਲਾ ਕੀਤਾ, ਉਥੇ ਪੰਚਾਇਤ ਵਲੋਂ ਹਰ ਰੋਜ਼ ਸਬਜ਼ੀ ਮੰਡੀ ਵਿਚੋਂ ਸਬਜ਼ੀ ਦੀ ਗੱਡੀ ਹੋਲ ਸੇਲ ਰੇਟ ‘ਤੇ ਘਰ-ਘਰ ਪਹੁੰਚਾਉਣ ਵਿੱਚ ਵੀ ਪਹਿਲਕਦਮੀ ਕੀਤੀ ਹੈ। ਸਰਪੰਚ ਸ਼ਿੰਦਰਪਾਲ ਨੇ ਕਿਹਾ ਕਿ ਪਿੰਡ ਦੀ 5 ਹਜ਼ਾਰ ਦੇ ਕਰੀਬ ਆਬਾਦੀ ਨੂੰ ਕਰਫ਼ਿਊ ਦੌਰਾਨ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ•ਾਂ ਕਿਹਾ ਕਿ ਸਵੇਰੇ 9 ਤੋਂ 10 ਵਜੇ ਅਤੇ ਸ਼ਾਮ ਨੂੰ 6 ਤੋਂ 7:30 ਵਜੇ ਤੱਕ ਪੰਚਾਇਤ ਵਲੋਂ ਘਰ-ਘਰ ਜਾ ਕੇ ਜ਼ਰੂਰਤਮੰਦ ਪਰਿਵਾਰਾਂ ਤੱਕ ਲੰਗਰ ਪਹੁੰਇਆ ਜਾ ਰਿਹਾ ਹੈ, ਉਥੇ ਸਵੇਰੇ ਸਾਰੇ ਪਿੰਡ ਵਿੱਚ ਪੰਚਾਇਤ ਵਲੋਂ ਸਬਜ਼ੀ ਦੀ ਗੱਡੀ ਵੀ ਚਲਾਈ ਗਈ ਹੈ, ਤਾਂ ਜੋ ਕਿਸੇ ਨੂੰ ਕਿਸੇ ਤਰ•ਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਉਨ•ਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਬਿਮਾਰੀ ਹੈ, ਤਾਂ ਉਸ ਦੀ ਦਵਾਈ ਦਾ ਪ੍ਰਬੰਧ ਵੀ ਪੰਚਾਇਤ ਵਲੋਂ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਮੈਂਬਰ ਪੰਚਾਇਤ ਕੈਪਟਨ (ਰਿਟਾ:) ਸੋਹਣ ਲਾਲ ਸਹੋਤਾ, ਮੈਂਬਰ ਪੰਚਾਇਤ ਸ਼੍ਰੀ ਸੋਹਣ ਸਿੰਘ, ਦਿਦਾਰ ਸਿੰਘ ਬਿੱਲਾ, ਰਾਜਾ ਸਿੰਘ ਖਾਲਸਾ , ਅਮਰਜੀਤ ਸਿੰਘ ਗਿੱਲ, ਭੁਪਿੰਦਰ ਸਿੰਘ ਸਘਾ, ਸੁੱਖਾ ਸੰਘਾ, ਬਾਬਾ ਰਤਨ ਸਿੰਘ, ਗੁਰਚਰਨ ਸਿੰਘ ਧਨੋਤਾ, ਨਰਿੰਦਰ ਸਿੰਘ ਪੰਚਾ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ।

Related posts

Leave a Reply