CANADIAN DOABA TIMES : ਪੰਜਾਬ ਸਰਕਾਰ ਵੱਲੋਂ ਤਨਖਾਹਾਂ ਅਤੇ ਹੋਬਿੱਲਾਂ ਲਈ ਨਵਾਂ ਆਈ.ਐਫ.ਐਮ.ਐਸ. ਸਿਸਟਮ ਤਿਆਰ

 

ਪੰਜਾਬ ਸਰਕਾਰ ਵੱਲੋਂ ਤਨਖਾਹਾਂ ਲਈ ਨਵਾਂ ਆਈ.ਐਫ.ਐਮ.ਐਸ. ਸਿਸਟਮ ਤਿਆਰ

ਪਠਾਨਕੋਟ, 3 ਅਪ੍ਰੈਲ (RAJINDER RAJAN BUREAU CHIEF):-

ਪੰਜਾਬ ਸਰਕਾਰ ਵੱਲੋਂ ਤਨਖਾਹਾਂ ਅਤੇ ਹੋR ਬਿੱਲਾਂ ਲਈ ਨਵਾਂ ਆਈ.ਐਫ.ਐਮ.ਐਸ. ਸਿਸਟਮ ਤਿਆਰ ਕੀਤਾ ਗਿਆ ਹੈ ਅਤੇ ਪਹਿਲਾਂ ਟੀ.ਸੀ.ਐਸ. ਕੰਪਨੀ ਵੱਲੋਂ ਚਲਾਇਆ ਜਾ ਰਿਹਾ ਆਈ.ਐਫ.ਐਮ.ਐਸ. ਸਿਸਟਮ ਬੰਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸ਼੍ਰੀ ਸੁਖਵਿੰਦਰ ਸਿੰਘ ਜ਼ਿਲ੍ਹਾ ਖਜ਼ਾਨਾ ਅਫ਼ਸਰ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਨਵਾਂ ਆਈ.ਐਫ.ਐਮ.ਐਸ. ਸਿਸਟਮ ਐਨ.ਆਈ.ਸੀ. ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਯੂਜਰ ਆਈ.ਡੀ. ਅਤੇ ਪਾਸਵਰਡ ਖਜ਼ਾਨਾ ਦਫ਼ਤਰ ਵਿਖੇ ਪਹੁੰਚ ਚੁੱਕੇ ਹਨ ਅਤੇ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਵਿਭਾਗਾਂ ਦੇ ਡੀ.ਡੀ.ਓ. ਉਨ੍ਹਾਂ ਨਾਲ ਸੰਪਰਕ ਕਰਕੇ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਡੀ.ਡੀ.ਓ. ਆਪਣੇ ਦਫ਼ਤਰ ਦੇ ਕਿਸੇ ਵੀ ਕਰਮਚਾਰੀ ਨੂੰ ਅਥਾਰਿਟੀ ਦੇ ਕੇ ਯੂਜਰ ਆਈ.ਡੀ. ਤੇ ਪਾਸਵਰਡ ਲੈ ਸਕਦੇ ਹਨ ਜਾਂ ਫਿਰ ਡੀ.ਡੀ.ਓ. ਉਨ੍ਹਾਂ ਦੇ ਮੋਬਾਇਲ ਨੰਬਰ 82880-06442 ‘ਤੇ ਸੰਪਰਕ ਕਰ ਅਤੇ ਈ–ਮੇਲ sssingh9922@gmail.com ‘ਤੇ ਮੇਲ ਕਰਕੇ ਵੀ ਯੂਜਰ ਆਈ.ਡੀ. ਤੇ ਪਾਸਵਰਡ ਪ੍ਰਾਪਤ ਕਰ ਸਕਦੇ ਹਨ।

Related posts

Leave a Reply