CANADIAN DOABA TIMES BREAKING : ਫਲੋਰ ਮਿੱਲ ਅਤੇ ਆਟਾ ਚੱਕੀਆਂ ਨੂੰ ਕਣਕ ਪੀਸਣ ਦੀ ਦਿੱਤੀ ਇਜਾਜ਼ਤ

ਫਲੋਰ ਮਿੱਲ ਅਤੇ ਆਟਾ ਚੱਕੀਆਂ ਨੂੰ ਕਣਕ ਪੀਸਣ ਦੀ ਦਿੱਤੀ ਇਜਾਜ਼ਤ
ਹੁਸ਼ਿਆਰਪੁਰ, 27 ਮਾਰਚ: (ADESH)
ਜ਼ਿਲ•ਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਰਫਿਊ ਦੌਰਾਨ ਆਟੇ ਦੀ ਕਿੱਲਤ ਨਾ ਹੋਵੇ, ਇਸ ਲਈ ਫਲੋਰ ਮਿੱਲ ਅਤੇ ਆਟਾ ਚੱਕੀਆਂ ਨੂੰ ਕਣਕ ਪੀਸਣ ਦੀ ਆਗਿਆ ਦੇ ਦਿੱਤੀ ਹੈ। ਜਾਰੀ ਕੀਤੇ ਹੁਕਮ ਵਿੱਚ ਉਨ•ਾਂ ਕਿਹਾ ਕਿ ਜੋ ਕਰਿਆਨੇ ਦੇ ਹੋਲਸੇਲਰ/ਰਿਟੇਲਰ ਹਨ, ਉਹ ਸਿੱਧੇ ਤੌਰ ‘ਤੇ ਇਨ•ਾਂ ਚੱਕੀਆਂ ਤੋਂ ਆਟਾ ਚੁੱਕ ਸਕਦੇ ਹਨ। ਉਨ•ਾਂ ਕਿਹਾ ਕਿ ਇਸ ਸਾਰੀ ਪ੍ਰਕ੍ਰਿਆ ਦੌਰਾਨ ਲੋਡਿੰਗ/ਅਨਲੋਡਿੰਗ ਕਰਦੇ ਸਮੇਂ 10 ਤੋਂ ਵੱਧ ਵਿਅਕਤੀ ਇਕ ਸਮੇਂ ਇਕੱਠੇ ਨਹੀਂ ਹੋਣਗੇ ਅਤੇ ਮਾਸਕ ਆਦਿ ਦਾ ਇਸਤੇਮਾਲ ਕਰਨਾ ਯਕੀਨੀ ਬਣਾਉਣਗੇ।


ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਇਨ•ਾਂ ਸਾਰੀਆਂ ਚੱਕੀਆਂ ਨੂੰ ਕਣਕ ਦੀ ਸਪਲਾਈ ਕਰਨ ਸਬੰਧੀ ਪੇਮੈਂਟ ਬੇਸਿਸ ‘ਤੇ ਕਣਕ ਦੁਆਉਣ ਦੀ ਕੋਆਰਡੀਨੇਸ਼ਨ ਸ੍ਰੀਮਤੀ ਰਜਨੀਸ਼ ਕੌਰ, ਜ਼ਿਲ•ਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਅਤੇ ਸ੍ਰੀ ਗੁਰਵਿੰਦਰ ਸਿੰਘ ਜ਼ਿਲ•ਾ ਮੈਨੇਜਰ ਪਨਸਪ ਕਰਨਗੇ। ਉਨ•ਾਂ ਕਿਹਾ ਕਿ ਆਟਾ ਚੱਕੀਆਂ/ਫਲੋਰ ਮਿੱਲਾਂ ਨੂੰ ਜਾ ਰਹੀ ਕਣਕ ਅਤੇ ਆਟਾ ਦੇਣ ਜਾ ਰਹੇ ਵਾਹਨਾਂ/ਰੇਹੜੀਆਂ/ਥ੍ਰੀ ਵੀਲਰਾਂ ਨੂੰ ਕਰਫਿਊ ਦੌਰਾਨ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ।  

 

Related posts

Leave a Reply